16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜਗਰਾਉਂ 'ਚ 'ਲੈਂਡ ਪੂਲਿੰਗ ਨੀਤੀ' ਖ਼ਿਲਾਫ਼ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

ਅਜੀਤ ਡੈਸਕ 21-07-2025

ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਵਿਚ ਚਾਰ ਪਿੰਡਾਂ ਮਲਕ, ਅਲੀਗੜ੍ਹ, ਪੋਨਾ, ਅਗਵਾੜ ਗੁੱਜ਼ਰਾਂ ਦੇ ਕਿਸਾਨਾਂ ਨੇ 'ਲੈਂਡ ਪੂਲਿੰਗ ਨੀਤੀ' ਵਿਰੁੱਧ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਕਿਸਾਨਾਂ ਅਤੇ ਮਜ਼ਦੂਰਾਂ ਨੇ ਤਿੰਨ ਕਿਲੋਮੀਟਰ ਲੰਬੀ ਪੰਜਾਬ ਸਰਕਾਰ ਅੰਤਿਮ ਯਾਤਰਾ ਕੱਢੀ | ਇਸ ਸਮੇਂ ਜਗਰਾਉਂ ਦੇ ਮਲਕ ਚੌਂਕ ਵਿਖੇ ਚਾਰਾਂ ਪਿੰਡਾਂ ਦੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਪੁਤਲੇ ਸਾੜੇ | ਇਸ ਮੌਕੇ ਬੁਲਾਰੇ ਕਿਸਾਨ ਆਗੂ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਜਗਰਾਉਂ ਤਹਿਸੀਲ ਦੇ ਚਾਰ ਪਿੰਡਾਂ ਦੀ 526 ਏਕੜ ਜ਼ਮੀਨ 'ਲੈਂਡ ਪੂਲਿੰਗ ਨੀਤੀ' ਤਹਿਤ ਐਕਵਾਇਰ ਕਰਨ ਦੀ ਸਰਕਾਰ ਨੇ ਯੋਜਨਾ ਬਣਾਈ ਹੈ | ਇਸ ਦੇ ਵਿਰੋਧ ਵਿਚ 7 ਜੁਲਾਈ ਨੂੰ ਜਗਰਾਉਂ ਵਿਚ ਇਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ | ਇਸ ਧਰਨੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਮੈਂਬਰ ਰਾਜ ਵੜਿੰਗ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸੁਖਪਾਲ ਸਿੰਘ ਖੈਹਿਰਾ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਪੰਜਾਬ ਦੇ ਵੱਖ ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਸੀ | ਕਿਸਾਨ ਆਗੂ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਲੇਕਿਨ ਕਿਸਾਨ ਆਪਣੀ ਇਕ ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਣਗੇ | ਇਸ ਸਮੇਂ ਸਰਪੰਚ ਜਗਤਾਰ ਸਿੰਘ ਨੇ ਕਿਹਾ ਕਿ ਜਦ ਕਿਸਾਨ ਜ਼ਮੀਨ ਦੇਣਾ ਹੀ ਨਹੀਂ ਚਾਹੁੰਦੇ ਤਾਂ ਸਰਕਾਰ ਇਸ ਨੀਤੀ ਤਹਿਤ ਜ਼ਬਰੀ ਕਿਉਂ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ, ਸਰਕਾਰ ਇਸ ਨੀਤੀ ਨੂੰ ਰੱਦ ਕਰੇ | ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕ ਦਾ ਪੁਤਲਾ ਸਾੜਿਆ | ਇਸ ਸਮੇਂ ਸਾਰੇ ਚਾਰਾਂ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਦੀ ਇਸ ਨੀਤੀ ਵਿਰੁੱਧ ਲਾਮਬੰਦ ਹੋਣ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਪਰਵਾਰ ਸਿੰਘ ਢਿੱਲੋਂ, ਸੁਖਦੇਵ ਸਿੰਘ ਤੱਤਲਾ ਤੋਂ ਇਲਾਵਾ ਚਾਰਾਂ ਪਿੰਡਾਂ ਦੇ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ 'ਲੈਂਡ ਪੂਲਿੰਗ ਨੀਤੀ' ਖ਼ਿਲਾਫ਼ ਧਰਨੇ ਦੀ ਸਫ਼ਲਤਾ ਲਈ ਹਲਕਾ ਰਾਏਕੋਟ 'ਚ ਪਿੰਡ-ਪਿੰਡ ਪੱਧਰ 'ਤੇ ਅਕਾਲੀ ਵਰਕਰਾਂ ਨਾਲ ਰਾਬਤ... ਅਗਲੀ ਖ਼ਬਰ ਜਾਅਲੀ ਐੱਨ.ਓ. ਸੀ. ਜਾਰੀ ਕਰਨ ਖ਼ਿਲਾਫ਼ ਪਟਵਾਰੀ ਸਣੇ ਦੋ ਜਣਿਆਂ 'ਤੇ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।