16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜਾਅਲੀ ਐੱਨ.ਓ. ਸੀ. ਜਾਰੀ ਕਰਨ ਖ਼ਿਲਾਫ਼ ਪਟਵਾਰੀ ਸਣੇ ਦੋ ਜਣਿਆਂ 'ਤੇ ਮੁਕੱਦਮਾ ਦਰਜ

ਅਜੀਤ ਡੈਸਕ 21-07-2025
ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਸਿਟੀ ਥਾਣਾ ਵਲੋਂ ਜਾਅਲੀ ਐੱਨ.ਓ.ਸੀ. ਜਾਰੀ ਕਰਨ ਤੇੇ ਬਲੈਕਮੇਲ ਕਰਨ ਵਿਰੁੱਧ ਪਟਵਾਰੀ ਸਣੇ ਦੋ ਜਾਣਿਆ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਇੰਦਰਜੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਲੁਧਿਆਣਾ ਨੇ ਪੁਲਿਸ ਜ਼ਿਲ੍ਹਾ ਦਿਹਾਤੀ ਲੁਧਿਆਣਾ ਮੁਖੀ ਨੂੰ ਦਰਖਾਸਤ ਦਿੱਤੀ ਸੀ ਕਿ ਸਾਡਾ ਇਕ ਪ੍ਰੋਜੈਕਟ ਲੁਧਿਆਣਾ-ਫਿਰੋਜ਼ਪੁਰ ਮਾਰਗ 'ਤੇ ਚੱਲ ਰਿਹਾ ਹੈ | ਇਸ ਸਬੰਧੀ ਲੁਧਿਆਣਾ ਬੀ.ਡੀ.ਓ. ਦਫ਼ਤਰ ਵਿਚ ਕੰਮ ਕਰਦੇ ਰਛਪਾਲ ਸਿੰਘ ਗਾਬੜੀਆ ਅਤੇ ਜਗਰਾਉਂ ਬੀ.ਡੀ.ਓ. ਦਫ਼ਤਰ ਪਟਵਾਰੀ ਜਗਤਾਰ ਸਿੰਘ ਨੇ ਜਾਅਲਸਾਜੀ ਕਰਕੇ ਮੇਰੀ ਪ੍ਰਾਪਰਟੀ ਦੀ ਜਾਅਲੀ ਐੱਨ.ਓ.ਸੀ. ਤਿਆਰ ਕੀਤੀ ਹੈ | ਇਸ ਸਬੰਧੀ ਡੀ.ਐੱਸ.ਪੀ. (ਡੀ) ਨੇ ਪੜਤਾਲ ਕਰਕੇ ਉਕਤ ਦੋਨਾਂ ਵਿਅਕਤੀ ਵਿਰੁੱਧ ਧੋਕਾਧੜੀ ਅਤੇ ਠੱਗੀ ਮਾਰਨ ਸਬੰਧੀ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਸੀ | ਇਸ ਸਬੰਧੀ ਦੋਨਾਂ ਵਿਅਕਤੀ ਵਿਰੁੱਧ ਥਾਣਾ ਸਿਟੀ ਜਗਰਾਉਂ ਵਿਖੇ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਇਸ ਸਬੰਧੀ ਜਾਂਚ ਏ.ਐਸ.ਆਈ ਬਲਵਿੰਦਰ ਸਿੰਘ ਕਰ ਰਹੇ ਹਨ |
ਪਿਛਲੀ ਖ਼ਬਰ ਜਗਰਾਉਂ 'ਚ 'ਲੈਂਡ ਪੂਲਿੰਗ ਨੀਤੀ' ਖ਼ਿਲਾਫ਼ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਕੋਠੇ ਹਾਂਸ ਵਿਖੇ ਪ੍ਰਧਾਨ ਡੱਲਾ ਤੇ ਚੇਅਰਮੈਨ ਮੱਲ੍ਹਾ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।