14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜੰਗਲਾਤ ਵਿਭਾਗ ਵਲੋਂ ਪਾਵਰਕਾਮ ਦਫ਼ਤਰ ਸਿੱਧਵਾਂ ਬੇਟ ਵਿਖੇ ਵਣ-ਮਹਾਂਉਤਸਵ ਮਨਾਇਆ <br/>

ਪਾਵਰਕਾਮ ਦਫ਼ਤਰ ਸਿੱਧਵਾਂ ਬੇਟ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਇੰਜੀ: ਗੁਰਵਿੰਦਰ ਸਿੰਘ ਐੱਸ.ਡੀ.ਓ. ਸਿੱਧਵਾਂ ਬੇਟ ਅਤੇ ਹੋਰ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ <br/> 20-07-2025
ਸਿੱਧਵਾਂ ਬੇਟ, 19 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਜੰਗਲਾਤ ਵਿਭਾਗ ਵਲੋਂ ਸੂਬੇ ਅੰਦਰ ਵਧ ਰਹੀ ਗਰਮੀ ਦੇ ਪ੍ਰਭਾਵ ਨੂੰ ਵੇਖਦਿਆਂ ਅਤੇ ਦੇਸ਼ ਦੇ ਉੱਜ਼ਵਲ ਭਵਿੱਖ ਲਈ ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਕੁਮਾਰ ਗੁਲਾਟੀ ਅਤੇ ਰੇਂਜ ਅਫ਼ਸਰ ਸੁਖਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਸਥਾਨਕ ਕਸਬੇ ਦੇ ਪਾਵਰਕਾਮ ਦਫ਼ਤਰ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਦਫ਼ਤਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ ਅਤੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ | ਇਸ ਮੌਕੇ ਇੰਜੀ: ਸੁਖਵੀਰ ਸਿੰਘ ਵਧੀਕ ਨਿਗਰਾਨ ਇੰਜੀ: ਲੁਧਿਆਣਾ, ਇੰਜੀ: ਮਨਇੰਦਰਪਾਲ ਸਿੰਘ ਐੱਸ.ਐੱਸ.ਈ. ਅੱਡਾ ਦਾਖਾ, ਇੰਜੀ: ਗੁਰਵਿੰਦਰ ਸਿੰਘ ਐੱਸ.ਡੀ.ਓ. ਸਿੱਧਵਾਂ ਬੇਟ, ਇੰਜੀ: ਚਰਨਜੀਤ ਸਿੰਘ ਐੱਸ.ਐੱਸ.ਓ. ਸਿੱਧਵਾਂ ਬੇਟ, ਬਲਾਕ ਅਫ਼ਸਰ ਸੁਖਮਿੰਦਰ ਸਿੰਘ, ਬਲਾਕ ਅਫ਼ਸਰ ਕਿ੍ਸ਼ਨ ਸਿੰਘ, ਬੀਟ ਇੰਚਾਰਜ ਰਵਿੰਦਰਜੀਤ ਸਿੰਘ, ਬੀਟ ਇੰਚਾਰਜ਼ ਨੀਰਜ ਕੁਮਾਰ, ਬੀਟ ਇੰਚਾਰਜ਼ ਲਵਪ੍ਰੀਤ ਕੌਰ, ਜੇ.ਈ. ਜਗਜੀਵਨ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੁਹਿੰੰਮ ਤਹਿਤ ਸਥਾਨਕ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਵੀ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਭਿੰਨ-ਭਿੰਨ ਪ੍ਰਕਾਰ ਦੇ ਬੂਟੇ ਵੰਡੇ ਗਏ | ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਦਿਆਲ ਸਿੰਘ, ਗੁਰਮੀਤ ਸਿੰਘ, ਰਿੰਪਾ ਸਿੱਧੂ, ਕੁਲਵੰਤ ਸਿੰਘ ਸੰਜੇ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਸਿੱਖਣ ਯੋਗਤਾ ਨੂੰ ਨਿਖ਼ਾਰਨ ਲਈ 2 ਰੋਜ਼ਾ ਵਰਕਸ਼ਾਪ ਲਗਾਈ ਅਗਲੀ ਖ਼ਬਰ ਸ਼ਿਵਾਲਿਕ ਮਾਡਲ ਸਕੂਲ ਵਿਖੇ ਸ਼ਤਰੰਜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।