14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਸਿੱਖਣ ਯੋਗਤਾ ਨੂੰ ਨਿਖ਼ਾਰਨ ਲਈ 2 ਰੋਜ਼ਾ ਵਰਕਸ਼ਾਪ ਲਗਾਈ

ਅਜੀਤ ਡੈਸਕ 20-07-2025
ਵਰਕਸ਼ਾਪ ਅਧਿਆਪਕਾਂ ਨੂੰ ਨਵੀਨਤਾ ਵੱਲ ਲੈ ਕੇ ਜਾਣ ਵਾਲੀ ਇਕ ਪ੍ਰੇਰਕ ਯਾਤਰਾ ਹੈ-ਪਿ੍ੰਸੀਪਲ ਮਨਦੀਪ ਕੌਰ
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਸਿੱਖਣ ਯੋਗਤਾ ਨੂੰ ਨਿਖਾਰਨ ਦੇ ਸਬੰਧ ਵਿਚ 2 ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਪ੍ਰੋਗਰਾਮ ਦੀ ਮੇਜਬਾਨੀ ਬੀ.ਬੀ.ਆਈ. ਸਕੂਲ ਵਲੋਂ ਕੀਤੀ ਗਈ ਅਤੇ ਇਹ ਵਰਕਸ਼ਾਪ ਪਿ੍ੰਸੀਪਲ ਵੰਦਨਾ ਚੋਪੜਾ ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਲੋਂ ਅਤੇ ਮਿਸਟਰ ਧਵਨ ਕੁਮਾਰ ਐੱਸ.ਬੀ.ਆਰ.ਐੱਸ. ਗੁਰੂਕੁਲ ਮਹਿਣਾ ਵਲੋਂ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਕਰਕੇ ਕੀਤੀ ਗਈ, ਉਪਰੰਤ ਲੈਂਪ ਲਾਈਟਿੰਗ ਕੀਤੀ ਗਈ | ਇਸ ਵਰਕਸ਼ਾਪ ਵਿਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਵਰਕਸ਼ਾਪ ਅਧਿਆਪਕਾਂ ਦੀ ਪੇਸ਼ੇਵਰ ਵਿਕਾਸ ਯਾਤਰਾ ਵਿਚ ਇਕ ਨਵਾਂ ਕਦਮ ਸਾਬਿਤ ਹੋਈ ਅਤੇ ਵਰਕਸ਼ਾਪ ਕੰਪੀਟੈਂਸੀ ਬੇਸਡ ਅਸੈਸਮੇਂਟ 'ਤੇ ਅਧਾਰਿਤ ਕਰਵਾਈ ਗਈ | ਵਰਕਸ਼ਾਪ ਦੌਰਾਨ ਸਿੱਖਣ-ਸਿਖਾਉਣ ਦੀਆਂ ਨਵੀਆਂ ਤਕਨੀਕਾਂ, ਚਰਚਾ ਸੈਸ਼ਨ, ਪ੍ਰੈਜੈਂਟੇਸ਼ਨ ਸਮੂਹਿਕ ਗਤੀਵਿਧੀਆਂ ਦਿਲਚਸਪ ਅਤੇ ਲਾਭਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਨਾਲ ਹੀ ਡਿਜੀਟਲ ਟੂਲਜ਼ ਦੀ ਵਰਤੋਂ ਅਤੇ ਕਲਾਸ ਰੂਮ ਮੈਨੇਜਮੈਂਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਬਲਕਿ ਮੁੱਖ ਰੂਪ ਵਿਚ ਅਧਿਆਪਕਾਂ ਨੂੰ ਕਲਾਸ-ਰੂਮ ਵਿਚ ਨਵੀਨਤਮ ਲਿਆਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਬੀ.ਬੀ.ਆਈ. ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਮਨਦੀਪ ਕੌਰ ਵਲੋਂ ਸਮੂਹ ਮਹਿਮਾਨਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਆਪਣੇ ਭਾਸ਼ਣ ਦੌਰਾਨ ਅਜਿਹੀਆਂ ਵਰਕਸ਼ਾਪਾਂ ਦੇ ਮਹੱਤਵ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਹ ਆਉਣ ਵਾਲੇ ਸਮੇਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਣਗੀਆਂ | ਬੀ.ਬੀ.ਆਈ. ਸਕੂਲ ਵਲੋਂ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਉੱਚਿਤ ਪ੍ਰਬੰਧ ਕੀਤਾ ਗਿਆ | ਇਸ ਸਮੇਂ ਅਧਿਆਪਕਾਂ ਨੇ ਵਰਕਸ਼ਾਪ ਨੂੰ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਦੱਸਿਆ | ਸਕੂਲ ਪ੍ਰਬੰਧਕ ਮੰਡਲ ਵਲੋਂ ਅਜਿਹੀਆਂ ਹੋਰ ਸਿੱਖਿਆਤਮਕ ਗਤਿਵਿਧੀਆਂ ਕਰਵਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ | ਇਸ ਮੌਕੇ ਬੀ.ਬੀ.ਆਈ. ਸਕੂਲ ਦੀ ਹੈੱਡ ਮਿਸਟ੍ਰੈਸ ਸ਼੍ਰੀਮਤੀ ਅਮਨ ਸ਼ਾਰਦਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੌਰਾਨ ਪਟਿਆਲਾ ਪੁਲਿਸ ਵਲੋਂ ਪੱਤਰਕਾਰਾਂ ਨਾਲ ਕੀਤਾ ਗਿਆ ਦੁਰਵਿਵਹਾਰ ਅਗਲੀ ਖ਼ਬਰ ਜੰਗਲਾਤ ਵਿਭਾਗ ਵਲੋਂ ਪਾਵਰਕਾਮ ਦਫ਼ਤਰ ਸਿੱਧਵਾਂ ਬੇਟ ਵਿਖੇ ਵਣ-ਮਹਾਂਉਤਸਵ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।