ਜਗਰਾਉਂ, 19 ਜੁਲਾਈ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਚ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸ਼ਤਰੰਜ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੁਕਾਬਲੇ ਵਿਚ ਸੱਤਵੀਂ ਤੋਂ ਦਸਵੀਂ ਤੱਕ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਮੁਕਾਬਲਾ ਨਰਿੰਦਰ ਕੁਮਾਰ ਦੀ ਦੇਖਰੇਖ ਹੇਠ ਕਰਵਾਇਆ ਗਿਆ | ਕੁੱਲ 21 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ | ਨਿਸ਼ਚਿਤ ਸ਼ਰਮਾ (ਕਲਾਸ ਨੌਵੀਂ) ਨੇ ਕਿਸੇ ਵੀ ਮੈਚ ਵਿਚ ਹਾਰੇ ਬਿਨ੍ਹਾਂ ਸ਼ਤਰੰਜ ਨਾਕ-ਆਉਟ ਰਾਊਾਡ ਵਿਚ ਪਹਿਲਾ ਸਥਾਨ ਹਾਸਲ ਕੀਤਾ | ਦਵਿੰਦਰ ਸਿੰਘ (ਕਲਾਸ ਦਸਵੀਂ) ਨੇ ਦੂਜਾ ਸਥਾਨ ਅਤੇ ਹਰਸ਼ਿਤ ਵਰਮਾ (ਕਲਾਸ ਦਸਵੀਂ) ਨੇ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਨੇ ਆਪਣੇ ਬੁੱਧੀਮਾਨੀ, ਧੀਰਜ ਅਤੇ ਰਣਨੀਤਿਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਮੈਡਮ ਨੀਲਮ ਸ਼ਰਮਾ ਅਤੇ ਉੱਪ ਪ੍ਰਧਾਨ ਮੈਡਮ ਈਸ਼ਿਤਾ ਸ਼ਰਮਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਆਤਮ-ਵਿਸ਼ਵਾਸ, ਮਾਨਸਿਕ ਮਜ਼ਬੂਤੀ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਵਧਾਉਂਦੀਆਂ ਹਨ | ਇਸ ਮੌਕੇ ਮੈਡਮ ਵੀਨਾ, ਕੋਆਰਡੀਨੇਟਰ ਮੀਤੂ ਗੁਪਤਾ, ਨੀਰਜ ਕੁਮਾਰ, ਮੈਡਮ ਰਸ਼ੂ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ |