14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐਜੂ ਪਰਲ ਅਕੈਡਮੀ ਹੰਬੜਾਂ 'ਚ ਮੁੜ ਵਿਦਿਆਰਥੀਆਂ ਦੀਆਂ ਕਲਾਸਾਂ ਹੋਈਆਂ ਸ਼ੁਰੂ <br/>

ਅਜੀਤ ਡੈਸਕ 20-07-2025
ਹੰਬੜਾਂ, 19 ਜੁਲਾਈ (ਮੇਜਰ ਹੰਬੜਾਂ)-ਐਜੂ ਪਰਲ ਅਕੈਡਮੀ ਹੰਬੜਾਂ ਵਿਖੇ ਵਿਦਿਆਰਥੀਆਂ ਦੀਆਂ ਆਈਲਟਸ ਕੋਰਸ ਦੇ ਨਾਲ ਹੋਰ ਕਲਾਸਾਂ ਸ਼ੁਰੂ ਹੋਈਆਂ, ਜਿਸ ਦੇ ਸ਼ੁਕਾਰਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਕੀਰਤਨੀਏ ਭਾਈ ਮਲਕੀਤ ਸਿੰਘ ਗਾਗੀ ਦੇ ਜਥੇ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਦਵਿੰਦਰ ਸਿੰਘ ਵਲੀਪੁਰ ਨੇ ਜਿੱਥੇ ਸੰਗਤਾਂ ਦਾ ਸਮਾਗਮ 'ਚ ਪੁੱਜਣ 'ਤੇ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਐਜੂ ਪਰਲ ਅਕੈਡਮੀ ਹੰਬੜਾਂ 'ਚ ਮੁੜ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਬੇਟ ਇਲਾਕੇ ਦੇ ਵਿਦਿਆਰਥੀ ਲਾਹਾ ਲੈ ਸਕਦੇ ਹਨ | ਸੁਖਦੇਵ ਸਿੰਘ ਸਲੇਮਪੁਰੀ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਜੂ ਪਰਲ ਦੇ ਡਾਇਰੈਕਟਰ ਦਵਿੰਦਰ ਸਿੰਘ ਨੂੰ ਸੂਬਾ ਪੱਧਰੀ ਸਮਾਗਮਾਂ ਸਮੇਂ ਕਈ ਵਾਰ ਐਜੂਕੇਸ਼ਨ 'ਚ ਮੋਹਰੀ ਸੰਸਥਾ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਹ ਕੋਚਿੰਗ ਸੈਂਟਰ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ | ਇਸ ਮੌਕੇ ਸੰਸਥਾ ਦੇ ਐੱਮ.ਡੀ ਮੈਡਮ ਅਨੁਦੀਪ ਕੌਰ ਅਤੇ ਕੋਚਿੰਗ ਸੈਂਟਰ ਹੰਬੜਾਂ ਦੇ ਇੰਚਾਰਜ ਮੈਡਮ ਨਿਰਮਲ ਨੇ ਪੁੱਜੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਸਮੇਤ ਪਤਵੰਤਿਆਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਥਾਣੇਦਾਰ ਧਰਮਿੰਦਰ ਸਿੰਘ ਚੌਂਕੀ ਇੰਚਾਰਜ ਕਾਉਂਕੇ ਕਲਾਂ, ਹਰਪਾਲ ਸਿੰਘ ਸਿੰਮਕ, ਗੁਰਪ੍ਰੀਤ ਸਿੰਘ ਭੰਗੂ, ਪ੍ਰੇਮ ਸਿੰਘ ਘਮਣੇਵਾਲ, ਮੈਡਮ ਪਰਮਜੀਤ ਕੌਰ, ਕਪਿਲ ਗੁਪਤਾ, ਸਰਬਜੀਤ ਸਿੰਘ ਸੰਧੂ, ਸੂਬੇਦਾਰ ਬਲਜੀਤ ਸਿੰਘ, ਹੌਲਦਾਰ ਨਿਰਮਲ ਸਿੰਘ, ਮੈਡਮ ਪਰਮਿੰਦਰ ਕੌਰ, ਗੋਬਿੰਦ ਸਿੰਘ ਭੰਦੋਲ, ਹੌਲਦਾਰ ਜਸਵੰਤ ਸਿੰਘ, ਦਲਜੀਤ ਸਿੰਘ ਬਾਬਾ ਸਮੇਤ ਹੋਰ ਪ੍ਰਬੰਧਕ ਤੇ ਸੰਗਤਾਂ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਦੇ ਵਿਰੋਧ 'ਚ ਦਾਖਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਬਾਗਬਾਨੀ ਵਿਕਾਸ ਅਫ਼ਸਰ ਡਾ: ਗੁਰਪ੍ਰੀਤ ਕੌਰ ਦੀ ਅਗਵਾਈ 'ਚ ਛਾਂਦਾਰ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।