ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਹਲਕਾ ਦਾਖਾ 'ਚ ਖੇਡ ਗਰਾਊਾਡ-ਕਮ ਪਾਰਕਾਂ ਦੇ ਵਿਛਾਏ ਗਏ ਜਾਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੂੰ ਕਰੀਬ 32-35 ਪਿੰਡਾਂ ਅੰਦਰ ਖੇਡ ਮੈਦਾਨਾਂ ਲਈ 7.83 ਕਰੋੜ ਦੀ ਰਾਸ਼ੀ ਜਾਰੀ ਕਰਕੇ ਵੱਡਾ ਕੰਮ ਕਰ ਵਿਖਾਇਆ, ਪਰ ਹਲਕਾ ਦਾਖਾ ਦੇ 107 ਪਿੰਡਾਂ ਦੀ ਤਰਾਸਦੀ ਸਮਝੋ ਕਿ ਅਜਿਹੀਆਂ ਗਰਾਊਾਡਾਂ 'ਚ ਕੋਚ ਉਲੰਪਿਕ ਲਈ ਇਕ ਵੀ ਖਿਡਾਰੀ ਪੈਦਾ ਨਾ ਕਰ ਸਕੇ | ਖੇਡ ਮੈਦਾਨ ਪਿੰਡ ਬੀਰਮੀ ਦੇ ਨਵੀਨੀਕਰਨ ਲਈ 53.74 ਲੱਖ, ਖੰਡੂਰ 51.10 ਲੱਖ, ਬੋਪਾਰਾਏ ਕਲਾਂ 49.18 ਲੱਖ, ਦਾਖਾ 42.09 ਲੱਖ, ਰਕਬ 40.36 ਲੱਖ, ਢੋਲਣ 39.37 ਲੱਖ, ਮਲਸੀਹਾਂ ਭਾਈਕੇ 39.33 ਲੱਖ, ਸਦਰਪੁਰਾ 38.09 ਲੱਖ, ਘਮਣੇਵਾਲ 37.88 ਲੱਖ, ਰੂਮੀ 37.06 ਲੱਖ, ਮੁੱਲਾਂਪੁਰ 34.56 ਲੱਖ, ਸੋਹੀਆਂ 29.34 ਲੱਖ, ਹਸਨਪੁਰ 27.82 ਲੱਖ, ਸਿੱਧਵਾਂ ਬੇਟ 24.97 ਲੱਖ, ਭੂੰਦੜੀ 23.73 ਲੱਖ, ਧੂਰਕੋਟ 23.42 ਲੱਖ, ਮੰਡਿਆਣੀ 22.18 ਲੱਖ, ਸਵੱਦੀ ਕਲਾਂ 21.06 ਲੱਖ, ਲੋਹਗੜ੍ਹ 19.46 ਲੱਖ, ਪੁੜੈਣ 18.78 ਲੱਖ, ਚਮਿੰਡਾ 14.63 ਲੱਖ, ਕੋਟਮਾਨਾਂ 13.86 ਲੱਖ, ਪਮਾਲ 13.49 ਲੱਖ, ਕਈ ਹੋਰ ਪਿੰਡਾਂ ਅੰਦਰ ਖੇਡ ਗਰਾਊਾਡਾਂ ਲਈ 10 ਲੱਖ ਤੋਂ ਵੱਧ ਮਿਲੇਗੀ | ਕੁੱਲ 33 ਪਿੰਡਾਂ 'ਚੋਂ ਪਿੰਡ ਢੈਪਈ, ਜੋਧਾਂ, ਗੁੱਜਰਵਾਲ, ਸਹੌਲੀ ਪਿੰਡਾਂ ਨੂੰ 4.34 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਹੋਵੇਗੀ | ਸਭ ਤੋਂ ਘੱਟ 3.42 ਲੱਖ ਰਾਸ਼ੀ ਪਿੰਡ ਛਪਾਰ ਨੂੰ ਮਿਲੇਗੀ | ਹਲਕਾ ਦਾਖਾ ਵਿਚ ਨਵੇਂ ਬਣਨ ਵਾਲੇ ਗਰਾਊਾਡ ਅਤੇ ਖੇਡ ਗਰਾਊਾਡਾਂ ਦੇ ਨਵੀਂਨੀਕਰਨ ਲਈ ਗ੍ਰਾਂਟ ਤੋਂ ਬਾਅਦ ਹੁਣ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਗ੍ਰਾਂਟ ਦੀ ਆਸ ਬੱਝ ਗਈ |