ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਐਂਟੀ ਕ੍ਰਾਈਮ ਵਿੰਗ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਪਮਾਲ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਹਸਨਪੁਰ ਦੇ ਸਹਿਯੋਗ ਨਾਲ ਸਈਯਦ ਬਾਬਾ ਜ਼ਾਹਿਰ ਬਲੀ ਸ਼ਾਹ ਚਿਸਤੀ ਅਸਥਾਨ ਪਿੰਡ ਬੱਦੋਵਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਹਸਪਤਾਲਾਂ ਅੰਦਰ ਖ਼ੂਨ ਦੀ ਕਮੀ ਕਰਕੇ ਸੁਸਾਇਟੀ ਵਲੋਂ ਨਿਰੰਤਰ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਖ਼ੂਨਦਾਨ ਦੁਨੀਆਂ ਦਾ ਸਭ ਤੋਂ ਉੱਤਮ ਦਾਨ ਹੈ, ਖ਼ੂਨਦਾਨ ਕਰਨ ਵੇਲੇ ਸਾਨੂੰ ਕਦੇ ਸੰਕੋਚ ਨਹੀਂ ਕਰਨਾ ਚਾਹੀਦਾ, ਖ਼ੂਨ ਦੇ ਕੇ ਸੜਕ ਹਾਦਸੇ ਦੇ ਜ਼ਖ਼ਮੀ ਜਾਂ ਬਿਮਾਰੀ ਵਾਲੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣਾ ਨੇਕ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ | ਕੈਂਪ ਸਮੇਂ ਐਂਟੀ ਕ੍ਰਾਈਮ ਜ਼ਿਲ੍ਹਾ ਪ੍ਰਧਾਨ ਦਲਜੋਤ ਸਿੰਘ ਗਿੱਲ, ਬਲਦੇਵ ਸਿੰਘ ਸੰਧੂ, ਪ੍ਰਭਦੀਪ ਸਿੰਘ ਸੇਖੋਂ, ਪਰਮਿੰਦਰ ਕੌਰ ਹੰਬੜਾਂ, ਇਤਬਾਰ ਸਿੰਘ ਨੱਥੋਵਾਲ, ਮਾਸਟਰ ਰਜਿੰਦਰਪਾਲ ਸਿੰਘ ਪਰਮਾਰ, ਜਸਵੀਰ ਸਿੰਘ, ਬਲਜੀਤ ਸਿੰਘ ਚਚਰਾਰੀ, ਕਮਲਜੀਤ ਕੌਰ ਸੇਖੂਪੁਰਾ, ਜਸਵੀਰ ਕੌਰ ਭਨੋਹੜ, ਜਗਵੀਰ ਸਿੰਘ ਪੱਖੋਵਾਲ, ਜਗਵਿੰਦਰ ਸਿੰਘ ਜਾਂਗਪੁਰ, ਮਨਵੀਰ ਸਿੰਘ ਪੱਖੋਵਾਲ, ਗੁਰਚਰਨ ਸਿੰਘ ਬੋਪਾਰਾਏ ਕਲਾਂ, ਹੋਰ ਮੌਜੂਦ ਸਨ | ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੈਂਪ ਸਮੇਂ 45 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ |