10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵਲੋਂ ਲੈਂਡ ਪੂਲਿੰਗ ਵਿਰੁੱਧ ਕਿਸਾਨ ਲਾਮਬੰਦੀ ਲਈ ਮੀਟਿੰਗ

ਅਜੀਤ ਡੈਸਕ 20-07-2025
ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਤਲਵੰਡੀ ਵਿਖੇ ਹੋਈ | ਮੀਟਿੰਗ ਵਿਚ ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਜਥੇਦਾਰ ਗੁਰਮੇਲ ਸਿੰਘ ਢੱਟ, ਗੁਰਸੇਵਕ ਸਿੰਘ ਸਵੱਦੀ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ, ਹੋਰ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਅਰਬਨ ਅਸਟੇਟਾਂ ਦੀ ਆੜ 'ਚ ਕਿਸਾਨਾਂ ਦਾ ਉਜਾੜਾ ਰੋਕਣ ਲਈ ਲੈਂਡ ਪੂਲਿੰਗ ਦੇ ਨੁਕਸਾਨ ਬਾਰੇ ਕਿਸਾਨਾਂ 'ਚ ਜਾਗਰੂਕਤਾ ਲਿਆਉਣ ਲਈ ਇਕ ਉਜਾੜਾ ਰੋਕੂ ਸਾਂਝੀ ਕਿਸਾਨ-ਮਜ਼ਦੂਰ ਲਹਿਰ ਖੜ੍ਹੀ ਕੀਤੀ ਜਾਵੇਗੀ, ਜੋ ਲੈਂਡ ਪੂਲਿੰਗ ਦੇ ਵਿਰੋਧ 'ਚ ਪਿੰਡਾਂ 'ਚ ਕਿਸਾਨਾਂ ਨਾਲ ਚੇਤੰਨਤਾ ਮੀਟਿੰਗਾਂ ਕਰੇਗੀ | ਮੀਟਿੰਗ ਵਿਚ ਇਹ ਵੀ ਸਹਿਮਤੀ ਬਣੀ ਕਿ ਮਰਹੂਮ ਬੀਬੀ ਕੁਲਵੰਤ ਕੌਰ ਰਸੂਲਪੁਰ ਕਤਲ ਕਾਂਡ ਵਿਰੋਧੀ ਸਾਂਝੀ ਕਮੇਟੀ ਦੇ ਪੱਕਾ ਧਰਨਾ ਜਗਰਾਉਂ ਵਿਚ ਸ਼ਾਮਿਲ ਹੋਣ ਲਈ ਜਥੇਬੰਦੀ ਦਾ ਸੰਘਰਸ਼ਸ਼ੀਲ ਕਾਫ਼ਲਾ ਐਤਵਾਰ 20 ਜੁਲਾਈ ਨੂੰ 11 ਵਜੇ ਰਵਾਨਾ ਹੋਵੇਗਾ | ਜਥੇਬੰਦੀ ਦੇ ਅਹੁਦੇਦਾਰ, ਮੈਂਬਰ ਪੂਰਾ ਦਿਨ ਜਗਰਾਉਂ ਵਿਖੇ ਪੱਕਾ ਧਰਨੇ ਵਿਚ ਸ਼ਾਮਿਲ ਹੋ ਕੇ ਮੰਚ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਲਈ ਮੰਗ ਉਠਾਉਣਗੇ | ਤਲਵੰਡੀ ਕਲਾਂ ਵਿਖੇ ਦਸਮੇਸ਼ ਕਿਸਾਨ-ਮਜਦੂਰ ਯੂਨੀਅਨ ਦੀ ਮੀਟਿੰਗ ਸਮੇਂ ਜਸਵੰਤ ਸਿੰਘ ਮਾਨ, ਤੇਜਿੰਦਰ ਸਿੰਘ ਬਿਰਕ, ਗੁਰਚਰਨ ਸਿੰਘ ਤਲਵੰਡੀ, ਹਰਪਾਲ ਸਿੰਘ ਸਵੱਦੀ, ਗੁਰਬਖ਼ਸ਼ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਗੁਰਦੀਪ ਸਿੰਘ ਮੰਡਿਆਣੀ, ਕੁਲਦੀਪ ਸਿੰਘ ਸਵੱਦੀ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਖੇਤੀਬਾੜੀ 'ਤੇ ਨਿਰਭਰ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗੀ-ਦਾਖਾ/ਈਸੇਵਾ... ਅਗਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।