26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਿਰਮਲੇ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਬੱਸੀਆਂ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ 'ਤੇ ਬੂਟੇ ਵੰਡੇ

ਅਜੀਤ ਡੈਸਕ 19-07-2025
ਰਾਏਕੋਟ, 18 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਵਿਖੇ ਨਿਰਮਲੇ ਡੇਰਾ ਬਾਬਾ ਮਹਾਂ ਸਿੰਘ ਤੇ ਬਾਬਾ ਲਾਭ ਸਿੰਘ ਜੀ ਦੇ ਅਸਥਾਨਾਂ ਦੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇਸੀ ਮਹੀਨਾ ਸਾਉਣ ਦੀ ਸੰਗਰਾਂਦ 'ਤੇ ਸੰਗਤਾਂ ਨੂੰ 1100 ਬੂਟੇ ਵੰਡੇ ਗਏ | ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਾਬਾ ਤਰਲੋਚਨ ਸਿੰਘ ਨੇ ਆਖਿਆ ਕਿ ਵਾਤਾਵਰਨ ਮਨੁੱਖੀ ਜ਼ਿੰਦਗੀਆਂ ਦੀ ਅਸਲ ਹੋਂਦ ਹੈ, ਇਸ ਲਈ ਵਾਤਾਵਰਨ ਨੂੰ ਸਾਫ਼-ਸੁੱਥਰਾ ਬਣਾਈ ਰੱਖਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਬੂਟਿਆਂ ਦੀ ਸਾਂਭ-ਸੰਭਾਲ ਕਰਨ ਲਈ ਅੱਗੇ ਆਉਣ ਤਾਂ ਜੋ ਲਗਾਏ ਬੂਟਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ | ਜਿਸ ਤਹਿਤ ਅੱਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਖੋ-ਵੱਖ ਕਿਸਮਾਂ ਦੇ 1100 ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਬੱਸੀਆਂ, ਜਸਵੰਤ ਸਿੰਘ ਬਿੱਲੂ, ਜਗਦੇਵ ਸਿੰਘ ਉੱਪਲ ਸਾਬਕਾ ਸਰਪੰਚ, ਬਲਜਿੰਦਰ ਸਿੰਘ ਧਾਲੀਵਾਲ, ਦਰਸ਼ੀ ਸਿੰਘ ਢੇਸੀ, ਮਨਜੋਤ ਸਿੰਘ ਜਵੰਧਾ, ਦਰਸ਼ੀ ਸਿੰਘ ਚੀਮਾ, ਪ੍ਰਧਾਨ ਸੁਖਵੀਰ ਸਿੰਘ, ਸੁਖਪਾਲ ਸਿੰਘ ਰੇਂਜ ਅਫ਼ਸਰ, ਦਵਿੰਦਰ ਸਿੰਘ ਧਾਲੀਵਾਲ, ਗੋਲਡੀ ਸਿੰਘ, ਬਿੱਲਾ ਸਿੰਘ ਚੀਮਾ, ਜਸਵੀਰ ਸਿੰਘ ਢਿੱਲੋਂ, ਗੁਰਮੀਤ ਸਿੰਘ ਪਿੱਲਾ, ਪ੍ਰਧਾਨ ਸੁਖਜੀਤ ਸਿੰਘ, ਨੰਬਰਦਾਰ ਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਰਾਜਾ ਸਿੰਘ ਕੈਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਹਰ ਸ਼ੱੁਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਛੇਹਰਟਾ ਦੇ ਡੇਂਗੂ ਸੰਭਾਵਿਤ ਖੇਤਰਾਂ 'ਚ ਜਾ ਕੇ ਲੋਕਾਂ ਨੂੰ ਕੀਤਾ ਜਾ... ਅਗਲੀ ਖ਼ਬਰ ਜ਼ੋਨਲ ਟੂਰਨਾਮੈਂਟ ਕਮੇਟੀ ਰਾਏਕੋਟ ਦੀ ਸਾਲ 2025-26 ਤੇ 2026-27 ਲਈ ਚੋਣ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।