ਰਾਏਕੋਟ, 18 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੀ.ਸੈ.)-ਕਮ-ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ਼੍ਰੀਮਤੀ ਡਿੰਪਲ ਮਦਾਨ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਵੀਰ ਸਿੰਘ ਦੀ ਅਗਵਾਈ ਹੇਠ ਜਾਰੀ ਹੁਕਮਾਂ ਅਨੁਸਾਰ ਚੋਣ ਅਬਜ਼ਰਬਰ ਪਿ੍ੰਸੀਪਲ ਗੁਰਦੀਪ ਸਿੰਘ ਸ:ਸ:ਸ: ਸਕੂਲ ਪਿੰਡ ਬੱਸੀਆਂ ਦੀ ਦੇਖ-ਰੇਖ ਹੇਠ ਜ਼ੋਨਲ ਟੂਰਨਾਮੈਂਟ ਕਮੇਟੀ ਰਾਏਕੋਟ ਦੀ ਸਾਲ 2025-26 ਤੇ 2026-27 (ਦੋ ਸਾਲਾਂ ਲਈ) ਚੋਣ ਕਰਵਾਈ ਗਈ | ਇਸ ਮੌਕੇ ਰਾਏਕੋਟ ਜ਼ੋਨ ਦੇ ਸਮੂਹ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਵਲੋਂ ਸਰਬਸੰਮਤੀ ਨਾਲ ਕਾਰਜਕਾਰੀ ਪਿ੍ੰਸੀਪਲ ਸ਼੍ਰੀਮਤੀ ਵੀਨਾ ਸ:ਸ:ਸ: ਸਕੂਲ ਪਿੰਡ ਤਲਵੰਡੀ ਰਾਏ ਨੂੰ ਪ੍ਰਧਾਨ, ਇਕਬਾਲ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸ:ਸ:ਸ: ਸਕੂਲ ਤਲਵੰਡੀ ਰਾਏ ਨੂੰ ਜਨਰਲ ਸਕੱਤਰ, ਰਛਪਾਲ ਸਿੰਘ ਡੀ.ਪੀ.ਈ. ਸ:ਸ:ਸ:ਸ: ਭੈਣੀ ਬੜਿੰਗਾ ਤੇ ਕੇਵਲ ਕਿ੍ਸ਼ਨ ਲੈਕਚਰਾਰ ਸਰੀਰਕ ਸਿੱਖਿਆ ਨੂੰ ਵਿੱਤ ਸਕੱਤਰ, ਸੁਖਵਿੰਦਰ ਸਿੰਘ ਬੁਰਜ ਲਿੱਟਾਂ ਲੈਕਚਰਾਰ ਸਰੀਰਕ ਸਿੱਖਿਆ ਸ:ਸ:ਸ: ਸਕੂਲ ਸਹਿਬਾਜਪੁਰਾ ਤੇ ਬਲਵਿੰਦਰ ਸਿੰਘ ਡੀ.ਪੀ.ਈ. ਅਜੀਤਸਰ ਸ. ਕੰਨਿਆਂ.ਸ. ਸਕੂਲ ਰਾਏਕੋਟ ਨੂੰ ਪ੍ਰੈੱਸ ਸਕੱਤਰ, ਮੈਂਬਰ ਸ਼੍ਰੀਮਤੀ ਅਮਨਦੀਪ ਕੌਰ ਸ.ਸ.ਸ. ਸਕੂਲ ਦੱਧਾਹੂਰ, ਸ੍ਰੀਮਤੀ ਸੁਖਵਿੰਦਰ ਕੌਰ ਡੀ.ਪੀ.ਈ. ਸ.ਕੰਨਿਆਂ.ਹਾਈ. ਸਕੂਲ ਪੱਖੋਵਾਲ ਅਤੇ ਸੁਦਾਗਰ ਸਿੰਘ ਡੀ.ਪੀ.ਈ. ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਨੂੰ ਜ਼ੋਨਲ ਟੂਰਨਾਮੈਂਟ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ | ਇਸ ਮੌਕੇ ਪਿ੍ੰਸੀਪਲ ਅਮਨਦੀਪ ਸਿੰਘ ਸ.ਸ.ਸ. ਸਕੂਲ ਕਰੀਰ ਸਾਹਿਬ ਲਿੱਤਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਨਵੀਂ ਚੁਣੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਸਮੂਹ ਹਾਜ਼ਰੀਨ ਅਧਿਆਪਕਾਂ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ |