27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਕਾਰੀ ਇੰਟਰਲਾਕ ਟਾਈਲਾਂ ਚੋਰੀ ਹੋਣ 'ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਪੰਚਾਇਤ ਨੇ ਬੀ. ਡੀ. ਪੀ. ਓ. ਸੁਧਾਰ ਨੂੰ ਮੁੜ ਦਿੱਤੀ ਦਰਖ਼ਾਸਤ

ਬੀ.ਡੀ.ਪੀ.ਓ. ਦਫ਼ਤਰ ਵਿਖੇ ਸੁਪਰਡੈਂਟ ਅਵਤਾਰ ਸਿੰਘ ਨੂੰ ਦੁਬਾਰਾ ਤੋਂ ਦਰਖ਼ਾਸਤ ਸੌਂਪਦੇ ਹੋਏ ਗੁਰਜੀਤ ਸਿੰਘ ਨੱਤ, ਹਰਵਿੰਦਰ ਸਿੰਘ ਨੱਤ, ਪੰਚ ਹਰਬੰਤ ਸਿੰਘ ਅਤੇ ਹੋਰ ਪਿੰਡ ਵਾਸੀ | ਅਜੀਤ ਤਸਵੀਰ <br/> 19-07-2025
ਗੁਰੂਸਰ ਸੁਧਾਰ, 18 ਜੁਲਾਈ (ਜਗਪਾਲ ਸਿੰਘ ਸਿਵੀਆਂ)-ਬਲਾਕ ਸੁਧਾਰ ਦੇ ਪਿੰਡ ਰਾਜੋਆਣਾ ਕਲਾਂ 'ਚ ਸਰਕਾਰੀ ਇੰਟਰਲਾਕ ਟਾਈਲਾਂ ਦੇ ਚੋਰੀ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ | ਗ੍ਰਾਮ ਪੰਚਾਇਤ ਵਲੋਂ ਇਸ ਸਬੰਧੀ 11 ਜੁਲਾਈ 2025 ਨੂੰ ਡੀ.ਸੀ. ਸਾਹਿਬ ਲੁਧਿਆਣਾ ਨੂੰ ਦਿੱਤੀ ਦਰਖ਼ਾਸਤ 'ਤੇ ਕਾਰਵਾਈ ਲਈ ਬੀ.ਡੀ.ਪੀ.ਓ. ਸੁਧਾਰ ਨੂੰ ਇਹ ਦਰਖ਼ਾਸਤ ਮਾਰਕ ਕੀਤੀ ਗਈ | ਜਿਸ 'ਤੇ ਕਾਰਵਾਈ ਨਾ ਹੋਣ ਦੇ ਚੱਲਦਿਆਂ ਅੱਜ ਦੁਬਾਰਾ ਸਰਪੰਚ ਜਸਵਿੰਦਰ ਕੌਰ ਅਤੇ ਪੰਚਾਇਤ ਮੈਂਬਰਾਂ ਵਲੋਂ ਬੀ.ਡੀ.ਪੀ.ਓ. ਦਫ਼ਤਰ ਵਲੋਂ ਕਾਰਵਾਈ ਲਈ ਦਰਖ਼ਾਸਤ ਦਿੱਤੀ ਗਈ | ਬੀ.ਡੀ.ਪੀ.ਓ. ਦਫ਼ਤਰ ਸੁਧਾਰ ਵਿਖੇ ਸਰਪੰਚ ਜਸਵਿੰਦਰ ਕੌਰ, ਗੁਰਜੀਤ ਸਿੰਘ ਨੱਤ ਕਾਂਗਰਸ ਬਲਾਕ ਮੀਤ ਪ੍ਰਧਾਨ, ਹਰਵਿੰਦਰ ਸਿੰਘ ਨੱਤ ਨੇ ਦੱਸਿਆ ਕਿ ਪਿੰਡ ਵਿਚ ਟਾਈਲਾਂ ਦੀ ਚੋਰੀ ਜਾਰੀ ਹੈ ਅਤੇ ਪੰਚਾਇਤ ਦੇ ਰੋਕਣ ਦੇ ਬਾਵਜੂਦ ਦੋਸ਼ੀ ਨਹੀਂ ਰੁਕ ਰਹੇ | ਇਸ ਕਾਰਨ ਪਿੰਡ ਵਿਚ ਤਣਾਅ ਵੱਧ ਰਿਹਾ ਹੈ ਅਤੇ ਲੜਾਈ-ਝਗੜੇ ਦੇ ਅਸਾਰ ਬਣ ਗਏ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸੱਤ੍ਹਾਧਾਰੀਆਂ ਦੇ ਦਬਾਅ 'ਚ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕੰਨੀ ਕਤਰਾ ਰਿਹਾ ਹੈ | ਪੰਚਾਇਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਜ਼ਿੰਮੇਵਾਰੀ ਅਧਿਕਾਰੀਆਂ 'ਤੇ ਹੋਵੇਗੀ | ਗ੍ਰਾਮ ਪੰਚਾਇਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਵਿਚ ਅਮਨ-ਸ਼ਾਂਤੀ ਬਣੀ ਰਹੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਤ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਬਲੌਰ ਸਿੰਘ, ਨਵਦੀਪ ਸਿੰਘ, ਫਿਰੋਜ਼ ਖਾਨ ਆਦਿ ਹਾਜ਼ਰ ਸਨ |
ਕੀ ਕਹਿਣਾ ਹੈ ਬੀ. ਡੀ. ਪੀ. ਓ. ਸੁਧਾਰ ਜਸਤਿੰਦਰ ਸਿੰਘ ਦਾ
ਪਿੰਡ ਰਾਜੋਆਣਾ ਕਲਾਂ ਦੀ ਪੰਚਾਇਤ ਦੀ ਦਰਖ਼ਾਸਤ 'ਤੇ ਕਾਰਵਾਈ ਉੱਤੇ ਢਿੱਲ-ਮੱਠ 'ਤੇ ਬੀ.ਡੀ.ਪੀ.ਓ. ਸੁਧਾਰ ਜਸਤਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਨੂੰ ਦਰਖ਼ਾਸਤ 'ਤੇ ਕਾਰਵਾਈ ਲਈ ਪੁਲਿਸ ਨੂੰ ਸਿਫਾਰਿਸ਼ ਕੀਤੀ ਜਾਵੇਗੀ |

ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਦਾ ਪਿੰਡ ਬਾਣੀਏਵਾਲ ਵਾਸੀਆਂ ਵਲੋਂ ਭਲਕੇ ਹੋਵੇਗਾ ਵਿਸ਼ੇਸ਼ ਸਨਮਾਨ- ਕੇਹਰ ਸਿੰਘ/ਪ੍ਰੀਤਮ ਸਿੰਘ <br... ਅਗਲੀ ਖ਼ਬਰ ਦਿਲਸਾਦ ਸ਼ੇਖੂਪੁਰਾ ਦਾ ਗੀਤ ਰਾਜਵਿੰਦਰ ਪਟਿਆਲਾ ਅੱਜ ਦੂਰਦਰਸ਼ਨ 'ਤੇ ਕਰੇਗੀ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।