26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕੈਪਟਨ ਸੰਦੀਪ ਸੰਧੂ ਦਾ ਪਿੰਡ ਬਾਣੀਏਵਾਲ ਵਾਸੀਆਂ ਵਲੋਂ ਭਲਕੇ ਹੋਵੇਗਾ ਵਿਸ਼ੇਸ਼ ਸਨਮਾਨ- ਕੇਹਰ ਸਿੰਘ/ਪ੍ਰੀਤਮ ਸਿੰਘ <br/>

ਅਜੀਤ ਡੈਸਕ 19-07-2025
ਹੰਬੜਾਂ, 18 ਜੁਲਾਈ (ਹਰਵਿੰਦਰ ਸਿੰਘ ਮੱਕੜ)-ਕਾਂਗਰਸ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਕਾਂਗਰਸ ਦੀ ਸਰਕਾਰ ਸਮੇਂ ਜਿੱਥੇ ਸਮੁੱਚੇ ਹਲਕਾ ਦਾਖਾ ਵਿਚ ਸਰਬਪੱਖੀ ਵਿਕਾਸ ਬੜੇ ਵੱਡੇ ਪੱਧਰ 'ਤੇ ਕਰਵਾਇਆ ਗਿਆ ਸੀ, ਉੱਥੇ ਪਿੰਡ ਬਾਣੀਏਵਾਲ ਵਿਚ ਵੀ ਵਿਕਾਸ ਦੇ ਕੰਮ ਜੋਰ-ਸ਼ੋਰ ਨਾਲ ਕਰਵਾਏ ਗਏ ਸਨ | ਇੰਨ੍ਹਾਂ ਕੰਮਾਂ ਲਈ ਕੈਪਟਨ ਸੰਧੂ ਵਲੋ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ 20 ਜੁਲਾਈ ਦਿਨ ਐਤਵਾਰ ਨੂੰ ਪਿੰਡ ਵਾਸੀਆਂ ਵਲੋਂ ਇਕ ਧਾਰਮਿਕ ਸਮਾਗਮ ਦੌਰਾਨ ਕੀਤਾ ਜਾਵੇਗਾ, ਉਕਤ ਸ਼ਬਦਾਂ ਨੂੰ ਸਾਂਝੇ ਕਰਦਿਆਂ ਕਾਂਗਰਸੀ ਆਗੂ ਕੇਹਰ ਸਿੰਘ ਬਾਣੀਏਵਾਲ ਤੇ ਪ੍ਰੀਤਮ ਸਿੰਘ ਬਾਣੀਏਵਾਲ ਨੇ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਸ਼ਨ ਕਾਲ ਸਮੇਂ ਪਿੰਡਾਂ ਨੂੰ ਵਿਕਾਸ ਲਈ ਵੱਡੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਸਨ, ਜਿਸ ਨਾਲ ਪਿੰਡਾਂ ਵਿਚ ਅਧੂਰੇ ਪਏ ਵਿਕਾਸ ਦੇ ਕੰਮ ਨੇਪਰੇ ਚਾੜ੍ਹੇ ਗਏ ਸਨ | ਉਨ੍ਹਾਂ ਹੋਰ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਲੋਕ ਬਹੁਤ ਪਛਤਾ ਰਹੇ ਹਨ ਤੇ 'ਆਪ' ਤੋਂ ਅੱਕੇ ਹੋਏ ਲੋਕ ਹੁਣ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ |

ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ 'ਫਾਰ ਮਦਰ' ਮੁਹਿੰਮ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਸਰਕਾਰੀ ਇੰਟਰਲਾਕ ਟਾਈਲਾਂ ਚੋਰੀ ਹੋਣ 'ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਪੰਚਾਇਤ ਨੇ ਬੀ. ਡੀ. ਪੀ. ਓ. ਸੁਧਾਰ ਨੂੰ ਮੁੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।