16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਤਿੰਦਰਾ ਗਰੀਨਫੀਲਡ ਸਕੂਲ ਵਲੋਂ ਰੱਤੋਵਾਲ 'ਚ ਹਰਿਆਵਲ ਤੇ 'ਇਕ ਬੂਟਾ ਮਾਂ ਦੇ ਨਾਂਅ' ਮਿਸ਼ਨ ਦੀ ਸ਼ੁਰੂਆਤ

ਅਜੀਤ ਡੈਸਕ 18-07-2025
ਬਲਾਕ ਸੁਧਾਰ ਦੇ ਹਰ ਪਿੰਡ ਨੂੰ ਇਸ ਮੁਹਿੰਮ ਹੇਠ ਲਿਆਂਦਾ ਜਾਵੇਗਾ-ਪਿ੍ੰਸੀਪਲ ਚੰਦਰ ਸ਼ੇਖਰ
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ/ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਰਾਏਕੋਟ 'ਚ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ ਹਾਕਮ ਸਿੰਘ ਠੇਕੇਦਾਰ ਦੇ ਆਦੇਸ਼ਾਂ ਨਾਲ ਸਰਪੰਚ/ਗ੍ਰਾਮ ਪੰਚਾਇਤ ਰੱਤੋਵਾਲ ਵਲੋਂ ਹਰਿਆਵਲ ਤਹਿਤ ਬੂਟੇ ਲਾਉਣ ਦੀ ਮੁਹਿੰਮ ਤਹਿਤ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੂੰ ਪੂਰਨ ਸਹਿਯੋਗ ਕੀਤਾ | ਇਸ ਮੁਹਿੰਮ ਦੇ ਆਗਾਜ਼ ਲਈ 'ਆਪ' ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸੈਕਟਰੀ ਪਰਮਿੰਦਰ ਸਿੰਘ ਉਚੇਚਾ ਪਹੁੰਚੇ | ਸਰਪੰਚ ਰਵਿੰਦਰ ਸਿੰਘ ਮੋਤੀ, ਨੰਬਰਦਾਰ-ਕਮ ਪੰਚ ਕੁਲਵੰਤ ਕੌਰ ਧਾਲੀਵਾਲ, ਗ੍ਰਾਮ ਪੰਚਾਇਤ ਮੈਂਬਰ ਸਿਮਰਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਮਨਜੀਤ ਸਿੰਘ ਧਾਲੀਵਾਲ, ਪੰਚ ਬਲਵੀਰ ਸਿੰਘ, ਪੰਚ ਹਰਵਿੰਦਰ ਸਿੰਘ, ਪੰਚ ਗੁਰਿੰਦਰਜੀਤ ਸਿੰਘ ਢਿੱਲੋਂ, ਲਖਵੀਰ ਸਿੰਘ ਲੱਕੀ ਪੰਚ, ਨੰਬਰਦਾਰ ਹਰਦੀਪ ਸਿੰਘ, ਨੰਬਰਦਾਰ ਬਲਦੇਵ ਸਿੰਘ, ਡਾ: ਨਿਸ਼ਾਨ ਸਿੰਘ, ਲਖਵਿੰਦਰ ਸਿੰਘ ਲੱਖਾ, ਸੁਖਵਿੰਦਰ ਸਿੰਘ ਦੁਆਰਾ ਬੂਟੇ ਲਗਾਏ ਜਾਣ ਦੀ ਮੁਹਿੰਮ ਸਮੇਂ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਤਿੰਨੋਂ ਮਹਿਲਾ ਪੰਚ ਸਿਮਰਜੀਤ ਕੌਰ, ਕੁਲਵੰਤ ਕੌਰ ਧਾਲੀਵਾਲ, ਕਮਲਜੀਤ ਕੌਰ ਨੇ ਕਿਹਾ ਕਿ ਪਰਲੋ ਦੇ ਬੂਹੇ 'ਤੇ ਖੜ੍ਹੀ ਧਰਤੀ ਨੂੰ ਬਚਾਉਣ ਲਈ ਵਾਤਾਵਰਨ ਸਬੰਧੀ ਚੇਤਨਾ ਫੈਲਾਉਣ, ਭਰੂਣ ਹੱਤਿਆ ਅਤ ਨਸ਼ਿਆਂ ਦੇ ਰੁਝਾਨ ਨੂੰ ਰੋਕਣਾ ਬੇਹੱਦ ਜ਼ਰੂਰੀ ਬਣ ਗਿਆ | ਸਾਡੇ ਗੁਰੂ ਸਾਹਿਬਾਨਾਂ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ, ਰੁੱਖਾਂ ਨੂੰ ਤਾਂ ਉਨ੍ਹਾਂ ਕਾਦਰ ਦਾ ਰੂਪ ਆਖਿਆ ਹੈ, ਦਰੱਖਤ ਨਾ ਸੰਭਾਲੇ ਤਾਂ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋਵਾਂਗੇ | ਮਹਿਲਾ ਪੰਚ ਕਮਲਜੀਤ ਕੌਰ ਵਲੋਂ ਜਤਿੰਦਰਾ ਗਰੀਨਫੀਲਡ ਸਕੂਲ ਦੇ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸੇ ਸਮੇਂ ਧਾਰਮਿਕ ਗ੍ਰੰਥਾਂ ਦੀ ਰਚਨਾ ਵੀ ਰੁੱਖਾਂ ਦੀ ਛਾਵੇਂ ਹੋਈ, ਸੰਸਾਰ ਦੀ ਸਭ ਤੋਂ ਪਹਿਲੀ ਗਿਆਨ ਪੁਸਤਕ ਵੇਦ ਦੀ ਰਚਨਾ ਰਿਸ਼ੀਆਂ ਨੇ ਪੰਜਾਬ ਦੇ ਰੁੱਖਾਂ ਹੇਠ ਕੀਤੀ, ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮਿ੍ਤਸਰ ਵਿਖੇ ਕੀਤੀ, ਇਸ ਕਾਰਜ ਲਈ ਏਕਾਂਤ ਥਾਂ ਲੱਭੀ, ਜਿਥੇ ਜੰਡ, ਬੇਰੀ, ਪਿੱਪਲ ਦੇ ਰੁੱਖਾਂ ਦੀ ਸੰਘਣੀ ਛਾਂ ਸੀ | ਜਤਿੰਦਰਾ ਗਰੀਨਫੀਲਡ ਸਕੂਲ ਦੇ ਪਿ੍ੰਸੀਪਲ ਸ੍ਰੀ ਚੰਦਰ ਸ਼ੇਖਰ ਵਲੋਂ ਹਰਿਆਵਲ ਦੀ ਗੱਲ ਕਰਦਿਆਂ ਕਿਹਾ ਕਿ ਕੁਦਰਤ ਪੱਖੀ ਅਰਥਾਚਾਰਾ ਬਚਾਉਣ ਲਈ ਦਰੱਖਤਾਂ ਦਾ ਹੋਣਾ ਲਾਜ਼ਮੀ ਹੈ | ਪਿ੍ੰਸੀਪਲ ਨੇ ਕਿਹਾ ਕਿ ਜਤਿੰਦਰਾ ਗਰੀਨਫੀਲਡ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਐੱਚ.ਐੱਸ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਡਾ: ਮਨਪ੍ਰੀਤ ਕੌਰ ਦੇ ਆਦੇਸ਼ਾਂ ਨਾਲ ਹਰਿਆਵਲ ਮੁਹਿੰਮ ਨੂੰ ਸੁਧਾਰ ਬਲਾਕ ਦੇ ਪਿੰਡ-ਪਿੰਡ ਲਿਜਾਇਆ ਜਾਵੇਗਾ |
ਪਿਛਲੀ ਖ਼ਬਰ ਏ.ਐਫ.ਆਈ. ਨੇ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਈਵੈਂਟ ਲਈ ਯੋਗਤਾ ਮਾਪਦੰਡਾਂ ਦਾ ਐਲਾਨ ਕੀਤਾ <br/> ਅਗਲੀ ਖ਼ਬਰ ਦੁਕਾਨ ਦੇ ਜਿੰਦਰੇ ਤੋੜ ਕੇ 15 ਹਜ਼ਾਰ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।