16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਦੁਕਾਨ ਦੇ ਜਿੰਦਰੇ ਤੋੜ ਕੇ 15 ਹਜ਼ਾਰ ਦੀ ਨਕਦੀ ਚੋਰੀ

ਅਜੀਤ ਡੈਸਕ 18-07-2025
ਸਿੱਧਵਾਂ ਬੇਟ, 17 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਵਿਚ ਘੁੰਮ ਰਹੇ ਬੇਖੌਫ ਚੋਰਾਂ ਨੇ ਤਾਂ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ | ਕੋਈ ਵੀ ਰਾਤ ਅਜਿਹੀ ਨਹੀਂ ਲੰਘਦੀ ਜਿਸ ਦਿਨ ਚੋਰਾਂ ਨੇ ਕਿਸੇ ਘਟਨਾ ਨੂੰ ਅੰਜਾਮ ਨਾ ਦਿੱਤਾ ਹੋਵੇ | ਲੰਘੀ ਰਾਤ ਫਿਰ ਚੋਰਾਂ ਨੇ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਤੋਂ ਕੁਝ ਹੀ ਗਜ਼ ਦੂਰੀ ਅਤੇ ਭੁਮਾਲ ਵਾਲੀ ਸੜਕ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲ ਮਰਹੂਮ ਸਾਬਕਾ ਸਰਪੰਚ ਪਹਿਲਵਾਨ ਨਾਹਰ ਸਿੰਘ ਦੀਆਂ ਦੁਕਾਨਾਂ ਵਿੱਚ ਹੱਡੀਆਂ ਅਤੇ ਜੋੜਾਂ ਦਾ ਇਲਾਜ ਕਰ ਰਹੇ ਇਕ ਵਿਅਕਤੀ ਦੀ ਦੁਕਾਨ ਦਾ ਜਿੰਦਰੇ ਤੋੜਕੇ ਗੱਲੇ ਵਿਚ ਪਈ ਕਰੀਬ 15 ਹਜ਼ਾਰ ਦੀ ਨਕਦੀ 'ਤੇ ਆਪਣਾ ਹੱਥ ਸਾਫ਼ ਕਰ ਗਏ | ਦੁਕਾਨ ਮਾਲਕ ਹੈਪੀ ਖਾਨ ਮਲੇਰਕੋਟਲਾ ਨੇ ਦੱਸਿਆ ਕਿ ਮੈਂ ਕਿਸ਼ਤ ਮੋੜਣ ਲਈ ਰਕਮ ਜੋੜੀ ਹੋਈ ਸੀ ਪਰ ਚੋਰਾਂ ਨੇ ਦੋਹੇਂ ਜਿੰਦਰੇ ਤੋੜ ਕੇ ਗੱਲੇ ਵਿਚ ਨਕਦੀ ਚੁਰਾ ਲਈ | ਉਨ੍ਹਾਂ ਦੱਸਿਆ ਕਿ ਚੋਰ ਜਾਂਦੇ ਹੋਏ ਦੋਹੇਂ ਜਿੰਦਰੇ ਵੀ ਆਪਣੇ ਨਾਲ ਲੈ ਗਏ | ਪੱਤਰਕਾਰਾਂ ਦੀ ਟੀਮ ਵਲੋਂ ਜਦ ਨਗਰ ਦੇ ਮੁੱਖ ਗੁਰਦੁਆਰਾ ਸਾਹਿਬ ਅਤੇ ਕਈ ਹੋਰ ਥਾਵਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਗਈ ਤਾਂ ਪਤਾ ਲੱਗਾ ਕਿ ਇਹ ਬੇਖੌਫ ਇਕ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਦੋ ਸ਼ਖ਼ਸ ਰਾਤ ਕਰੀਬ 12 ਵਜੇ ਤੋਂ ਲੈ ਕੇ 2 ਵਜੇ ਤੱਕ ਕਸਬੇ ਦੇ ਮੁੱਖ ਬਾਜ਼ਾਰ ਵਿਚ ਚੱਕਰ ਲਗਾਉਂਦੇ ਰਹੇ | ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧਵਾਂ ਬੇਟ-ਕਿਸ਼ਨਪੁਰਾ ਮਾਰਗ 'ਤੇ ਸਫੀਪੁਰਾ ਚੌਂਕ ਨਜ਼ਦੀਕ ਸਥਿਤ ਭੁੱਲਰ ਕਰਿਆਨਾ ਦੀ ਦੁਕਾਨ ਦੇ ਜਿੰਦਰੇ ਤੋੜਣੇ ਸ਼ੁਰੂ ਕੀਤੇ ਪਰ ਸ਼ੱਕ ਪੈਣ 'ਤੇ ਇਹ ਚੋਰ ਮੁੜ ਮੁੱਖ ਬਾਜ਼ਾਰ ਵਿਚ ਆ ਗਏ | ਇੰਨ੍ਹਾਂ ਨੇ ਬਾਜ਼ਾਰ ਵਿਚ ਕਈ ਗੇੜੇ ਕੱਢੇ | ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕਿ੍ਸ਼ਨਾ ਕੈਫੇ ਦੀ ਦੁਕਾਨ ਅਤੇ ਅੰਮਿ੍ਤ ਇਲੈਕਟ੍ਰੀਕਲ ਦੀ ਦੁਕਾਨਾਂ ਦੇ ਜਿੰਦਰੇ ਮੋਟਰਸਾਈਕਲ ਤੋਂ ਹੇਠਾਂ ਉੱਤਰ ਕੇ ਚੈੱਕ ਕੀਤੇ | ਫਿਰ ਕਰੀਬ 2 ਵਜੇ ਇੰਨ੍ਹਾਂ ਨੇ ਹੈਪੀ ਖਾਨ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ | ਪਲਟੀਨਾ ਮੋਟਰਸਾਈਕਲ 'ਤੇ ਸਵਾਰ ਇੰਨ੍ਹਾਂ ਚੋਰਾਂ ਦੀਆਂ ਤਸਵੀਰਾਂ ਵੱਖ-ਵੱਖ ਥਾਵਾਂ 'ਤੇ ਲੱਗੇ ਕੈਮਰਿਆਂ ਵਿਚ ਕੈਦ ਹੋ ਗਈਆਂ ਹਨ | ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਲੋਂ ਰੱਤੋਵਾਲ 'ਚ ਹਰਿਆਵਲ ਤੇ 'ਇਕ ਬੂਟਾ ਮਾਂ ਦੇ ਨਾਂਅ' ਮਿਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ 'ਆਪ' ਪਾਰਟੀ ਦਾ ਸੰਗਠਨਾਤਮਕ ਢਾਂਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਰਿਹਾ-ਵਿਜੈ ਬੈਕਟਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।