16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਉਗਰਾਹਾਂ ਜਥੇਬੰਦੀ ਵਲੋਂ ਫਾਗਲਾ ਵਿਖੇ ਲੈਂਡ ਪੂਲਿੰਗ ਨੀਤੀ ਵਿਰੁੱਧ ਭਰਵੀਂ ਮੀਟਿੰਗ ਮਾਨ ਸਰਕਾਰ ਨੂੰ ਜ਼ਮੀਨਾਂ ਐਕਵਾਇਰ ਨਹੀਂ ਕਰਨ ਦੇਵਾਂਗੇ-ਪ੍ਰਧਾਨ ਕੁਲਹਾੜ, ਘੁਡਾਣੀ, ਭੱਟੀਆਂ

ਅਜੀਤ ਡੈਸਕ 18-07-2025
ਹੰਬੜਾਂ, 17 ਜੁਲਾਈ (ਮੇਜਰ ਹੰਬੜਾਂ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ 'ਆਪ' ਸਰਕਾਰ ਵਲੋਂ ਲੁਧਿਆਣਾ ਜ਼ਿਲ੍ਹੇ ਦੇ 32 ਪਿੰਡਾਂ ਦੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਜ਼ਬਰੀ ਐਕਵਾਇਰ ਕੀਤੇ ਜਾਣ ਵਿਰੁੱਧ ਪਿੰਡ ਫਾਗਲਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ, ਜ਼ਿਲ੍ਹਾ ਕਮੇਟੀ ਮੈਂਬਰ ਯੁਵਰਾਜ ਸਿੰਘ ਘੁਡਾਣੀ ਕਲਾਂ ਅਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਇਕ ਹੋਰ ਵੱਡਾ ਕਦਮ ਵਧਾ ਰਹੀ ਹੈ, ਜਿਸ ਵਿਚ ਸਾਰੇ ਪੰਜਾਬ ਦੇ 27 ਸ਼ਹਿਰਾਂ ਦੀ ਜ਼ਮੀਨ ਅਰਬਨ ਅਸਟੇਟ ਦੇ ਨਾਂਅ 'ਤੇ ਐਕਵਾਇਰ ਕਰ ਰਹੀ ਹੈ ਅਤੇ ਇਕੱਲੇ ਲੁਧਿਆਣੇ ਜ਼ਿਲ੍ਹੇ 'ਚ 24311 ਏਕੜ ਜ਼ਮੀਨ ਐਕਵਾਇਰ ਕਰ ਕਹੀ ਹੈ, ਜਿਸ ਨਾਲ ਕਿਸਾਨ ਰੋਜੀ ਰੋਟੀ ਤੋਂ ਅਵਾਜਾਰ ਹੋ ਜਾਣਗੇ ਤੇ ਇਸ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ | ਜ਼ਿਲ੍ਹਾ ਮੀਤ ਪ੍ਰਧਾਨ ਕਲਾਹੜ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਇਹ ਜ਼ਮੀਨਾਂ ਵਿਕਾਸ ਦੇ ਨਾਂਅ 'ਤੇ ਲੈ ਰਹੀ ਹੈ ਪਰ ਇਹ ਜ਼ਮੀਨਾਂ ਕਿਸਾਨਾਂ ਤੋਂ ਖੋਹ ਕੇ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਦੇਣੀਆਂ ਹਨ, ਜਿਸ ਨੂੰ ਕਿਸਾਨ ਜਥੇਬੰਦੀ ਉਗਰਾਹਾਂ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੀਤੀ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਬੀਬੀ ਅਮਨਦੀਪ ਕੌਰ ਗਿੱਲ, ਪੰਚਾਇਤ ਮੈਂਬਰ ਠੇਕੇਦਾਰ ਜਸਵਿੰਦਰ ਸਿੰਘ ਗਿੱਲ, ਅਗਾਂਹਵਧੂ ਕਿਸਾਨ ਬਲਵੀਰ ਸਿੰਘ ਗਿੱਲ, ਡਾਇ: ਕੁਲਦੀਪ ਸਿੰਘ ਫਾਗਲਾ, ਅੰਮਿ੍ਤਪਾਲ ਸਿੰਘ ਫਾਗਲਾ ਸਮੇਤ ਹੋਰ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਸਨ |
ਪਿਛਲੀ ਖ਼ਬਰ ਚੱਕਰਵਰਤੀ ਚਿਲਡਰਨ ਹਸਪਤਾਲ ਜਗਰਾਉਂ ਵਿਖੇ ਔਟਿਜ਼ਮ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਡਾਇਰੈਕਟਰ ਪਟਿਆਲ ਨੇ ਕੀਤੀ ਵਿਸ਼ੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।