ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਕਰਵਾਏ ਜਾ ਰਹੇ ਮਹਾਨ ਦੀਵਾਨ ਦੇ ਪੋਸਟਰ ਜਾਰੀ
ਅਜੀਤ ਡੈਸਕ
18-07-2025
ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਸਿੱਧਵਾਂ ਕਲਾਂ ਆਉਣ ਦੀ ਖੁਸ਼ੀ ਵਿਚ ਮਿਤੀ 31 ਜੁਲਾਈ, 1 ਅਗਸਤ, 2 ਅਗਸਤ ਤੇ 3 ਅਗਸਤ 2025 ਨੂੰ ਕਰਵਾਏ ਜਾ ਰਹੇ ਸਾਲਾਨਾ ਮਹਾਨ ਦੀਵਾਨ ਦੇ ਪੋਸਟਰ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਜਾਰੀ ਕੀਤੇ ਗਏ | ਇਸ ਮੌਕੇ ਪ੍ਰਧਾਨ ਸੂਬੇਦਾਰ ਹਰਪਾਲ ਸਿੰਘ ਸਿੱਧਵਾਂ, ਸੈਕਟਰੀ ਦਰਸ਼ਨ ਸਿੰਘ ਸਿਵੀਆ, ਮੀਤ ਪ੍ਰਧਾਨ ਹਰਵਿੰਦਰ ਸਿੰਘ ਸਿੱਧਵਾਂ, ਪ੍ਰਧਾਨ ਉਪਿੰਦਰ ਸਿੰਘ ਸਿੱਧਵਾਂ, ਖ਼ਜ਼ਾਨਚੀ ਦਰਸ਼ਨ ਸਿੰਘ ਸਿੱਧਵਾਂ, ਬਲਪ੍ਰੀਤ ਸਿੰਘ, ਮਨਿੰਦਰ ਸਿੰਘ, ਹਰਜੰਗ ਸਿੰਘ, ਚਰਨ ਸਿੰਘ, ਜੁਗਰਾਜ ਸਿੰਘ ਸਿੱਧੂ ਤੇ ਬਾਬਾ ਮੁਖਤਿਆਰ ਸਿੰਘ ਸਿੱਧਵਾਂ ਨੇ ਦੱਸਿਆ ਕਿ 31 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਤੇ 2 ਅਗਸਤ ਨੂੰ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ 2 ਅਗਸਤ ਦੇ ਸਜਾਏ ਦੀਵਾਨਾਂ ਵਿਚ ਭਾਈ ਮਨਜੀਤ ਸਿੰਘ ਲੁਧਿਆਣਾ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਕੇ ਨਿਹਾਲ ਕਰੇਗਾ ਤੇ ਰਾਤ ਦੇ ਦੀਵਾਨਾਂ ਵਿਚ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀ ਲਗਵਾਉਣਗੇ ਅਤੇ 3 ਅਗਸਤ ਦੇ ਸਜਾਏ ਦੀਵਾਨਾਂ ਵਿਚ ਭਾਈ ਸੰਦੀਪ ਸਿੰਘ ਰੁਪਾਲੋ ਦਾ ਢਾਡੀ ਜੱਥਾ ਹਾਜ਼ਰੀ ਲਵਾਏਗਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮਹਾਨ ਦੀਵਾਨ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ ਵੀ ਹਾਜ਼ਰੀ ਲਵਾਉਣਗੇੇ | ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਕੌਰ ਗਰੇਵਾਲ, ਮਨਦੀਪ ਸਿੰਘ ਸਿੱਧਵਾਂ, ਕੁਲਦੀਪ ਸਿੰਘ ਸੀਹਰਾ, ਚੇਅਰਮੈਨ ਬਲਜੀਤ ਸਿੰਘ, ਬਲਤੇਜ ਸਿੰਘ ਤੇਜੂ, ਆੜ੍ਹਤੀਆ ਸੁਖਦੇਵ ਸਿੰਘ, ਹਰਮੁੱਖਣ ਸਿੰਘ ਯੂ.ਐੱਸ.ਏ. ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |