ਬਲਾਕ ਸਿੱਧਵਾਂ ਬੇਟ ਦੇ ਪਿੰਡ ਭਰੋਵਾਲ ਖੁਰਦ ਵਿਖੇ ਸਰਪੰਚ ਦੀ ਚੋਣ ਲਈ 4 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ
ਅਜੀਤ ਡੈਸਕ
18-07-2025
ਸਿੱਧਵਾਂ ਬੇਟ, 17 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-27 ਜੁਲਾਈ ਦਿਨ ਐਤਵਾਰ ਨੂੰ ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਲਈ ਪੈ ਰਹੀਆਂ ਵੋਟਾਂ ਨੂੰ ਲੈ ਕੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਭਰੋਵਾਲ ਖੁਰਦ ਵਿਖੇ ਐੱਸ.ਸੀ. ਕੈਟਾਗਿਰੀ ਲਈ ਹੋ ਰਹੀ ਸਰਪੰਚ ਦੀ ਚੋਣ ਲਈ ਅੱਜ ਆਖਰੀ ਦਿਨ 4 ਉਮਦੀਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕਰਵਾਏ | ਜਦਕਿ ਇਸੇ ਪਿੰਡ ਵਿਚ ਤਿੰਨ ਪੰਚਾਂ ਦੀ ਚੋਣ ਲਈ 8 ਉਮੀਦਵਾਰਾਂ ਨੇ ਕਾਗਜ਼ ਭਰੇ, ਜਦਕਿ ਸਵੱਦੀ ਪੱਛਮੀ ਲਈ ਪੰਚੀ ਦੀ ਇਕ ਖਾਲੀ ਸੀਟ ਲਈ 3, ਧੋਥੜ ਦੀ ਇਕ ਸੀਟ ਲਈ ਇਕ, ਮੋਰਕਰੀਮਾਂ ਦੀਆਂ 2 ਸੀਟਾਂ ਲਈ 2 ਅਤੇ ਕੋਟਲੀ ਦੀ ਇਕ ਸੀਟ ਲਈ 2 ਉਮੀਦਵਾਰਾਂ ਨੇ ਕਾਗਜ਼ ਭਰੇ | ਰਿਟਰਨਿੰਗ ਅਫ਼ਸਰ ਪਵਨ ਕੁਮਾਰ ਨੇ ਦੱਸਿਆ ਕਿ ਧੋਥੜ, ਮੋਰਕਰੀਮਾਂ ਅਤੇ ਕੋਟਲੀ ਵਿਚ ਪੰਚੀ ਲਈ ਸਹਿਮਤੀ ਬਣ ਚੁੱਕੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ 18 ਜੁਲਾਈ ਨੂੰ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ ਚਾਹਵਾਨ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ | ਉਸੇ ਦਿਨ ਹੀ ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਜਾਣਗੇ, ਜਦਕਿ ਵੋਟਾਂ 27 ਜੁਲਾਈ ਦਿਨ ਐਤਵਾਰ ਨੂੰ ਪੈਣਗੀਆਂ |