18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿੰਡ ਸਿੱਧਵਾਂ ਕਲਾਂ ਵਿਖੇ ਕਰਵਾਏ ਜਾਂਦੇ ਧਾਰਮਿਕ ਸਮਾਗਮ ਵਾਲੇ ਦਿਨ ਹੀ ਵਿਦੇਸ਼ਾਂ 'ਚ ਬੈਠੇ ਵੀਰ ਸਮਾਗਮ ਕਰਵਾਉਣ-ਗਰੇਵਾਲ, ਸਿੱਧਵਾਂ

ਅਜੀਤ ਡੈਸਕ 18-07-2025
ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ)-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਸਿੱਧਵਾਂ ਕਲਾਂ ਵਿਖੇ ਮਿਤੀ 31 ਜੁਲਾਈ, 1 ਅਗਸਤ, 2 ਅਗਸਤ ਤੇ 3 ਅਗਸਤ 2025 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਆਉਣ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ | ਇਹ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਗਰੇਵਾਲ, ਹਰਮੱਖਣ ਸਿੰਘ ਸਿੱਧਵਾਂ ਯੂ.ਐੱਸ.ਏ ਤੇ ਮਾ: ਰੁਪਿੰਦਰ ਸਿੰਘ ਸਿੱਧਵਾਂ ਯੂ.ਐੱਸ.ਏ ਨੇ ਦੱਸਿਆ ਕਿ 18 ਸਾਵਣ 1688 ਬਿਕ੍ਰਮੀ (18 ਸਾਵਣ) ਮਿਤੀ 2 ਅਗਸਤ ਨੂੰ ਭਾਈ ਕੀ ਡਰੋਲੀ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਸਿੱਧਵਾਂ ਕਲਾਂ ਪਹੁੰਚੇ ਸਨ ਜਿਸ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ | ਉਨ੍ਹਾਂ ਨੇ ਪਿੰਡ ਸਿੱਧਵਾਂ ਕਲਾਂ ਦੇ ਐੱਨ.ਆਰ.ਆਈ ਵੀਰਾਂ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਜੋ ਵਿਦੇਸ਼ ਬੈਠੇ ਹਨ ਉਨ੍ਹਾਂ ਨੂੰ ਰਲ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਸਿੱਧਵਾਂ ਕਲਾਂ ਆਉਣ ਦੀ ਖੁਸ਼ੀ ਵਿਚ 31 ਜੁਲਾਈ, 1 ਅਗਸਤ, 2 ਅਗਸਤ ਤੇ 3 ਅਗਸਤ 2025 ਨੂੰ ਪਿੰਡ ਦੇ ਸਮਾਗਮਾਂ ਨਾਲ ਹੀ ਵੱਖ-ਵੱਖ ਦੇਸ਼ਾਂ ਵਿਚ ਸਮਾਗਮ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ |
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਜ਼ਮੀਨਾਂ ਐਕਵਾਇਰ ਕਰਨ ਸੰਬੰਧੀ ਲਿਆਂਦੀ ਗਈ ਪਾਲਿਸੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ-ਸ਼ਿਵਾਲਿਕ <br... ਅਗਲੀ ਖ਼ਬਰ ਹਵਾਲਦਾਰ ਮਨਜੀਤ ਸਿੰਘ ਲਿੱਟ ਨੂੰ ਫੌਜੀ ਸਨਮਾਨ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।