ਹਲਵਾਰਾ, 17 ਜੁਲਾਈ (ਮਨਦੀਪ ਸਿੰਘ ਉੱਭੀ)-ਭਾਰਤੀ ਫੌਜ ਨੇ ਆਪਣੀਆਂ ਸ਼ਾਨਦਾਰ ਪ੍ਰੰਪਰਾਵਾਂ 'ਤੇ ਚੱਲਦਿਆਂ ਹਲਵਾਰਾ ਦੇ ਲਾਗਲੇ ਪਿੰਡ ਬੁਰਜ ਲਿੱਟਾਂ ਦੇ ਪੈਨਸ਼ਨਰ ਹਵਾਲਦਾਰ ਮਨਜੀਤ ਸਿੰਘ ਲਿੱਟ ਨੂੰ ਮੌਤ ਉਪਰੰਤ ਅੰਤਿਮ ਵਿਦਾਇਗੀ ਦੇਣ ਸਮੇਂ ਭਾਰਤੀ ਫੌਜ ਦੇ ਨੁਮਾਇੰਦੇ ਨਾਇਕ ਨਸੀਬ ਮੁਹੰਮਦ ਅਤੇ 152 ਟੀ.ਏ ਬਟਾਲੀਅਨ ਦੇ ਸਿਪਾਹੀ ਸ਼ਤੀਸ ਕੁਮਾਰ ਨੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ 22 ਸਿੱਖ ਰੈਜਮੈਂਟ ਦੇ ਸਾਬਕਾ ਹਵਾਲਦਾਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਰਾਜੂ ਨੇ ਦਿਖਾਈ | ਇਸ ਸਮੇਂ ਗੁਰਪ੍ਰੀਤ ਸਿੰਘ ਕੂੰਨਰ, ਗੁ: ਪ੍ਰ: ਕਮੇਟੀ ਬੁਰਜ ਲਿੱਟਾਂ ਦੇ ਪ੍ਰਧਾਨ ਜਗਜੀਤ ਸਿੰਘ ਲਿੱਟ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਹਰਜੀਤ ਸਿੰਘ, ਨੰਬਰਦਾਰ ਚਰਨਜੀਤ ਸਿੰਘ ਨੌਜਵਾਨ ਸਭਾ, ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ |