ਲੋਹਟਬੱਦੀ, 16 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ ਗੁਰਸੇਵਕ ਸਿੰਘ ਸਬ ਇੰਸਪੈਕਟਰ ਨੇ ਥਾਣਾ ਰਾਏਕੋਟ (ਸਦਰ) ਵਿਖੇ ਵੱਖ-ਵੱਖ ਸਮਿਆਂ ਦੌਰਾਨ ਦਰਜ ਮੁਕੱਦਮਿਆਂ ਦੇ ਭਗੌੜੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਕੱਦਮਾ ਨੰਬਰ 110 ਮਿਤੀ 14-09-2021 ਅ/ਧ 307, 379-ਬੀ, 458, 336, 323, 447, 448, 511, 506, 427, 148, 149, 195, 199, 201 ਆਈ.ਪੀ.ਸੀ ਅਤੇ 25, 27-54-59 ਅਸਲਾ ਐਕਟ ਵਿਚ ਲੋੜੀਂਦੇ ਗਗਨਦੀਪ ਸਿੰਘ ਉਰਫ਼ ਗਗਨਾ ਪੁੱਤਰ ਸੁਖਦੇਵ ਸਿੰਘ ਵਾਸੀ ਬੱਧਨੀ ਖੁਰਦ, ਥਾਣਾ ਬੱਧਨੀ ਕਲ੍ਹਾ, ਜ਼ਿਲ੍ਹਾ ਮੋਗਾ ਅਤੇ ਮੁਕੱਦਮਾ ਨੰਬਰ 101 ਮਿਤੀ 09-12-2020 ਅ/ਧ 22, 25-61-85 ਐੱਨ.ਡੀ.ਪੀ.ਐੱਸ ਐਕਟ 'ਚ ਲੋੜੀਂਦੇ ਭਗੌੜਾ ਦੋਸ਼ੀ ਪਵਨਦੀਪ ਸਿੰਘ ਉਰਫ਼ ਪਵਨ ਪੁੱਤਰ ਮਨਜੀਤ ਸਿੰਘ ਵਾਸੀ ਜੌਹਲਾਂ ਰੋਡ ਰਾਏਕੋਟ, ਥਾਣਾ ਸਿਟੀ ਰਾਏਕੋਟ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |