19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਾਬਾ ਫ਼ਰੀਦ ਕਮੇਟੀ ਪੰਜਾਬ ਦੀ ਮੀਟਿੰਗ

ਅਜੀਤ ਡੈਸਕ 16-07-2025
ਜਗਰਾਉਂ, 15 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਜਗਰਾਉਂ ਵਿਖੇ ਬਾਬਾ ਫ਼ਰੀਦ ਕਮੇਟੀ ਰਜਿ: ਪੰਜਾਬ ਦੀ ਇਕ ਅਹਿਮ ਮੀਟਿੰਗ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਾਈਾ ਤਿਲਕ ਰਾਜ ਤੇ ਵਾਈਸ ਚੇਅਰਮੈਨ ਬਾਬਾ ਨੂਰਦੀਨ ਨਕਸ਼ਬੰਦੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਗਏ ਲਏ ਗਏ ਜਿਸ ਦੇ ਵਿਚ ਜ਼ਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਈ ਜਾਣਗੀਆਂ ਅਤੇ ਅੱਖਾਂ ਦੇ ਮੁਫ਼ਤ ਕੈਂਪ ਵੀ ਲਗਾਏ ਜਾਣਗੇ ਅਤੇ ਖ਼ੂਨਦਾਨ ਕੈਂਪ ਵੀ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਹੋਰ ਵੀ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਭਰੂਣ ਹੱਤਿਆ ਦਾ ਵੀ ਮੀਟਿੰਗ ਵਿਚ ਜ਼ਿਕਰ ਕੀਤਾ ਗਿਆ ਅਤੇ ਇਸ ਨੂੰ ਰੋਕਣ ਲਈ ਉਪਰਾਲੇ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਸੈਕਟਰੀ ਬਾਬਾ ਸੇਮੇ ਸ਼ਾਹ, ਸਰਪ੍ਰਸਤ ਬਾਬਾ ਚਨੀ ਸ਼ਾਹ, ਬਿੱਟੂ ਸਾਂਈ, ਮੈਂਬਰ ਵੀਰੂ, ਰਾਜਾ ਵਰਮਾ, ਸੁੰਦਰ ਦਾਸ, ਨਿਰਮਲ ਦਾਸ, ਬਾਲੀ ਸਾਈ, ਸਨੀ ਸਾਈ, ਨਿਰਮਿਲਾ ਨਾਥ, ਸੰਗਤ ਰਾਮ, ਭੋਲਾ, ਸੋਨੀ, ਫ਼ਜ਼ਲ ਦੀਨ, ਗੁਰਤੇਜ, ਅਜਮੇਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਏਕੋਟ ਵਿਖੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਹਨੇਰੀ ਕਾਰਨ ਡਿੱਗਿਆ ਦਰੱਖ਼ਤ 36 ਘੰਟਿਆਂ ਬਾਅਦ ਵੀ ਨਗਰ ਕੌਂਸਲ ਨੇ ਨਹ... ਅਗਲੀ ਖ਼ਬਰ ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।