19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਾਮੀ ਇੰਮੀਗੇ੍ਰਸ਼ਨ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਆਈ ਧਮਕੀ ਐੱਸ.ਐੱਸ.ਪੀ. ਕੋਲ ਕੀਤੀ ਸ਼ਿਕਾਇਤ

ਅਜੀਤ ਡੈਸਕ 16-07-2025
ਜਗਰਾਉਂ, 15 ਜੁਲਾਈ (ਗੁਰਦੀਪ ਸਿੰਘ ਮਲਕ)-ਜਗਰਾਉਂ ਗਾਲਿਬ ਕੰਪਲੈਕਸ ਵਿਚ ਇੰਮੀਗੇ੍ਰਸ਼ਨ ਦਾ ਦਫਤਰ ਚਲਾ ਰਹੇ ਕਾਰੋਬਾਰੀ ਤੋਂ ਵਿਦੇਸ਼ੀ ਨੰਬਰ ਤੋਂ ਆਈ ਫ਼ੋਨ ਕਾਲ ਅਤੇ ਵੱਟਸਐਪ ਮੈਸੇਜ ਰਾਹੀਂ ਫਿਰੌਤੀ ਮੰਗੀ ਗਈ ਹੈ | ਇਸ ਕਰਕੇ ਕਾਰੋਬਾਰੀ ਤੇ ਉਸਦੇ ਪਰਿਵਾਰ ਵਿਚ ਡਰ ਦਾ ਮਾਹੌਲ ਹੈ | ਅਰਸ਼ਦੀਪ ਸਿੰਘ ਨਾਮੀਂ ਇਸ ਵਿਅਕਤੀ ਨੇ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ: ਅੁੰਕਰ ਗੁਪਤਾ ਨੂੰ ਲਿਖਤ ਸ਼ਿਕਾਇਤ ਰਾਹੀਂ ਇਹ ਜਾਣਕਾਰੀ ਦਿੱਤੀ ਹੈ | ਇਸ ਸ਼ਿਕਾਇਤ ਵਿਚ ਵੀ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਸਨੂੰ ਵਿਦੇਸ਼ੀ ਨੰਬਰ ਤੋਂ ਵੱਟਸਐਪ ਮੈਸੇਜ ਤੇ ਫੋਨ ਕਾਲਾਂ ਆਈਆਂ | ਇਸ 'ਚ ਨਾਮੀਂ ਗੈਂਗਸਟਰ ਦੇ ਨਾਮ 'ਤੇ ਫਿਰੌਤੀ ਮੰਗੀ ਗਈ | ਧਮਕਾਉਣ ਵਾਲੇ ਨੇ ਰੁਪਏ ਦੇਣ ਲਈ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਨਤੀਜੇ ਭੁਗਤਣ ਦੀ ਵੀ ਧਮਕੀ ਦਿੱਤੀ ਹੈ | ਸ਼ਿਕਾਇਤ ਵਿਚ ਇਹ ਫ਼ੋਨ ਨੰਬਰ ਵੀ ਦਿੱਤਾ ਗਿਆ ਹੈ ਜਿਸ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧੀ ਡੀ.ਐੱਸ.ਪੀ. ਜਸਜਯੋਤ ਸਿੰਘ ਨੇ ਸੰਪਰਕ ਕਰਨ 'ਤੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ | ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜਾਂਚ ਆਰੰਭ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਫਿਰੌਤੀ ਲਈ ਧਮਕਾਉਣ ਵਾਲਾ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ-ਕੁਲਾਹੜ/ਘੁਡਾਣੀ/ਭੱਟੀਆਂ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਵਿਰੁੱਧ ਧਨੇਰ ਨੇ ਸਰਕਾਰ ਖ਼ਿਲਾਫ਼ ਤਿੱਖੇ ਐਕਸ਼ਨ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।