09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੜ੍ਹਸ਼ੰਕਰ ਵਿਖੇ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ <br/>

ਅਜੀਤ ਡੈਸਕ 31-12-2025
ਗੜ੍ਹਸ਼ੰਕਰ, 30 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਇਲਾਕੇ ਵਿਚ ਸਰਕਾਰੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ ਕਰਦਿਆਂ ਵਿਸ਼ਾਲ ਧਰਨਾ ਦਿੱਤਾ | ਧਰਨੇ ਦੌਰਾਨ ਬੁਲਾਰਿਆਂ ਨੇ ਡਿਪਟੀ ਸਪੀਕਰ ਅਤੇ ਡੀ.ਐੱਸ.ਪੀ. ਖ਼ਿਲਾਫ਼ ਜ਼ੰਮਕੇ ਭੜਾਸ ਕੱਢੀ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰਨੇਕ ਸਿੰਘ ਭੱਜਲ, ਹਰਮੇਸ਼ ਸਿੰਘ ਢੇਸੀ, ਕੁਲਭੂਸ਼ਣ ਮਹਿੰਦਵਾਣੀ, ਦਰਸ਼ਨ ਸਿੰਘ ਮੱਟੂ, ਰਵਿੰਦਰ ਕੁਮਾਰ ਨੀਟਾ, ਮਹਿੰਦਰ ਕੁਮਾਰ ਬੱਡੋਆਣ, ਰਾਮ ਜੀ ਦਾਸ ਚੌਹਾਨ, ਕੁਲਵਿੰਦਰ ਚਾਹਲ, ਗਰੀਬ ਦਾਸ ਬੀਟਣ, ਮੋਹਣ ਲਾਲ ਬੀਣੇਵਾਲ, ਸ਼ਿੰਗਾਰਾ ਰਾਮ, ਹਰਭਜਨ ਸਿੰਘ ਅਟਵਾਲ, ਇਕਬਾਲ ਸਿੰਘ ਹਰਵਾਂ, ਕੁਲਵਿੰਦਰ ਸੰਘਾ, ਸੁਖਦੇਵ ਡਾਨਸੀਵਾਲ, ਮੁਕੇਸ਼ ਕੁਮਾਰ, ਮਾ. ਸ਼ਾਦੀ ਰਾਮ, ਅਜਾਇਬ ਸਿੰਘ ਬੋਪਾਰਾਏ, ਕਮਲ ਕਟਾਰੀਆ, ਸੁਭਾਸ਼ ਮੱਟੂ, ਗੁਰਬਖਸ਼ ਕੌਰ ਚੱਕ ਗੁਰੂ, ਜੋਗਿੰਦਰ ਕੌਰ, ਜਸਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਦਾ ਪੁਲਿਸ ਪ੍ਰਸਾਸ਼ਨ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਦਬਾਅ ਤਹਿਤ ਵਿਰੋਧੀਆਂ ਖਿਲਾਫ਼ ਅਤੇ ਹੱਕੀ ਸੰਘਰਸ਼ ਕਰਨ ਵਾਲਿਆਂ ਦੇ ਖਿਲਾਫ਼ ਜ਼ਿਆਦਤੀਆਂ ਕਰ ਰਿਹਾ ਹੈ | ਬੁਲਾਰਿਆਂ ਨੇ ਕਿਹਾ ਕਿ ਗੜ੍ਹਸ਼ੰਕਰ ਦਾ ਡੀ.ਐੱਸ.ਪੀ. ਆਪਣੇ ਦਫ਼ਤਰ ਵਿਚ ਘੱਟ ਅਤੇ ਵਿਧਾਇਕ ਤੇ ਘਰ ਜ਼ਿਆਦਾ ਡਿਊਟੀ ਦਿੰਦਾ ਹੈ | ਸ਼ਹਿਰ ਵਿਚ ਟ੍ਰੈਫਿਕ ਦਾ ਬੁਰਾ ਹਾਲ ਹੈ ਤੇ ਬਗੈਰ ਨਿਯਮਾਂ ਤੋਂ ਇਕ ਇਕ ਨੰਬਰ ਵਾਲੇ ਕਈ ਕਈ ਟਿੱਪਰ ਚੱਲ ਰਹੇ ਹਨ | ਦਿਨ ਵੇਲੇ ਪਾਬੰਦੀ ਦੇ ਬਾਵਜੂਦ ਟਿੱਪਰ ਸ਼ਰੇਆਮ ਦੌੜ ਰਹੇ ਹਨ ਤੇ ਟਿੱਪਰਾਂ ਨਾਲ ਡੇਢ ਦਰਜ਼ਨ ਲੋਕਾਂ ਦੀ ਹਾਦਸਿਆਂ 'ਚ ਜਾਨ ਜਾ ਚੁੱਕੀ ਹੈ | ਬੁਲਾਰਿਆਂ ਨੇ ਕਿਹਾ ਕਿ ਚੋਣਾਂ ਦੌਰਾਨ ਵਿਰੋਧੀਆਂ ਨੂੰ ਕੇਸ ਪਾਉਣ ਦੀ ਧਮਕੀਆਂ ਦਿੱਤੀਆਂ ਜਾ ਰਹੀਅੰ ਹਨ ਜਿਸਨੂੰ ਕਿਸੇ ਵੀ ਕੀਮਤੀ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇ | ਬੁਲਾਰਿਆਂ ਨੇ ਬੀਤ ਇਲਾਕੇ ਦੇ ਪਿੰਡ ਰਤਨਪੁਰ, ਕਾਣੇਵਾਲ ਦੀ ਜ਼ਮੀਨ ਦੇ ਮਾਮਲੇ 'ਚ ਪੁਲਿਸ ਵਲੋਂ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਪਿੰਡ ਕੋਟ ਵਿਖੇ ਇਕ ਚੁਬਾਰੇ ਦੀ ਉਸਾਰੀ ਰੁਕਵਾਉਣ ਦੇ ਮਾਮਲੇ 'ਚ ਪੁਲਿਸ ਖਿਲਾਫ਼ ਜ਼ੰਮਕੇ ਭੜਾਸ ਕੱਢੀ | ਧਰਨੇ ਦੌਰਾਨ ਪਹੁੰਚੇ ਮੇਜਰ ਸਿੰਘ ਐੱਸ.ਪੀ. ਹੁਸ਼ਿਆਰਪੁਰ ਨੇ ਪਿਛਲੇ ਸਮੇਂ ਦੌਰਾਨ ਸੰਘਰਸ਼ਸ਼ੀਲ ਆਗੂਆਂ ਅਤੇ ਲੋਕਾਂ ਖਿਲਾਫ਼ ਦਰਜ਼ ਕੇਸਾਂ ਨੂੰ ਪਹਿਲ ਦੇ ਅਧਾਰ 'ਤੇ ਤਫਤੀਸ਼ ਕਰਕੇ ਨਿਪਟਾਉਣ ਅਤੇ ਬਾਕੀ ਮੁੱਦਿਆਂ 'ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ | ਧਰਨੇ ਦੀ ਸਮਾਪਤੀ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸਾਸ਼ਨ ਨੇ ਦਿੱਤੇ ਭਰੋਸੇ ਨੂੰ ਪੂਰਾ ਨਾ ਕੀਤਾ ਤਾਂ ਭਵਿੱਖ ਵਿਚ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇ |

ਪਿਛਲੀ ਖ਼ਬਰ 2 ਤੇ 3 ਜਨਵਰੀ ਨੂੰ ਪਿੰਡਾਂ 'ਚ ਝੰਡਾ ਮਾਰਚ ਕੀਤੇ ਜਾਣਗੇ-ਬਲੌਰ ਸਿੰਘ ਘੱਲ ਕਲਾਂ ਅਗਲੀ ਖ਼ਬਰ ਹੁਸ਼ਿਆਰਪੁਰ 'ਚ ਆਰ. ਜੇ. ਕ੍ਰੀਏਟਰਜ਼ ਵਲੋਂ ਕਰਵਾਏ 'ਵੱਖਰਾ ਸਵੈਗ' ਦੀ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।