16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਢੱਡਾ ਫਤਿਹ ਸਿੰਘ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ <br/>

ਅਜੀਤ ਡੈਸਕ 09-12-2025
ਬੁੱਲ੍ਹੋਵਾਲ, 8 ਦਸੰਬਰ (ਲੁਗਾਣਾ)-ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਈ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਸ ਵਿਚ ਜ਼ਿਲ੍ਹੇ ਦੇ ਤਕਰੀਬਨ ਸਾਰੇ ਸਕੂਲਾਂ ਨੇ ਭਾਗ ਲਿਆ ਵਿੱਚੋ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਇਨਾਮ ਤਕਸੀਮ ਕਰਕੇ ਹੌਸਲਾ ਅਫਜਾਈ ਕਰਦਿਆਂ ਪਿ੍ੰਸੀਪਲ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿਚੋ ਪਹਿਲਾ ਦੁਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਭਵਨਜੋਤ ਕੌਰ ਪਲੱਸ ਟੂ ਮੈਡੀਕਲ, ਸਾਨੀਆ ਪਲਸ ਟੂ ਮੈਡੀਕਲ, ਕਨੂਰੀਤ ਕੌਰ ਪਲੱਸ ਟੂ ਮੈਡੀਕਲ ਅਤੇ ਬਲਾਕ ਪੱਧਰ 'ਤੇ ਜੇਤੂ ਰਹੇ ਵਿਦਿਆਰਥੀ ਜਸ਼ਨਪ੍ਰੀਤ ਕੌਰ ਦਸਵੀਂ ਕਲਾਸ, ਗੁਰਜੋਤ ਕੌਰ ਦਸਵੀਂ ਕਲਾਸ, ਪਰਨੂਰ ਕੌਰ ਜਮਾਤ ਅੱਠਵੀਂ, ਪ੍ਰਭਜੋਤ ਸਿੰਘ ਜਮਾਤ ਸੱਤਵੀਂ ਕਲਾਸ ਨੇ ਦੂਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਲੈਕ.ਮਨਜੀਤ ਸਿੰਘ, ਲੈਕ.ਤਜਿੰਦਰ ਕੌਰ, ਲੈਕ.ਗੁਰਦੇਵ ਸਿੰਘ, ਲੈਕ. ਨਵਦੀਪ ਕੌਰ ਲੈਕ ਹਰਿੰਦਰ ਪਾਲ ਕੌਰ, ਮੈਡਮ ਰਣਜੀਤ ਕੌਰ, ਅਧਿਆਪਕ ਸਿਮਰਨਜੀਤ ਸਿੰਘ ਦੇ ਕਾਰਜ਼ਾ ਦੀ ਭਰਪੂਰ ਸ਼ਲਾਘਾ ਕੀਤੀ | ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਵਾਲਿਆਂ 'ਚ ਪਿੰ੍ਰ. ਕੁਲਵੰਤ ਸਿੰਘ ਨਾਲ ਲੈਕ. ਮਲਕੀਤ ਸਿੰਘ ਲੈਕ. ਰਵਿੰਦਰਪਾਲ ਸਿੰਘ ਸਟੇਟ ਐਵਾਰਡੀ, ਲੈਕ. ਲਖਜੀਤ ਸਿੰਘ, ਲੈਕ. ਮਨਮੋਹਨ ਸਿੰਘ, ਲੈਕ. ਰਜਿੰਦਰ ਸਿੰਘ, ਲੈਕ. ਕੁਲਵਿੰਦਰ ਕੌਰ, ਲੈਕ. ਨੀਨਾ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਸੁਨੀਤਾ ਸੈਣੀ, ਕਮਲਜੀਤ ਕੌਰ, ਰਣਜੀਤ ਕੌਰ, ਸਤਵਿੰਦਰ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਸਵਿਤਾ ਰਾਣੀ, ਮਨਜਿੰਦਰ ਕੌਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨਾਂ ਵਲੋਂ ਬਿਜਲੀ ਸੋਧ ਬਿੱਲ ਤੇ ਸੀਡ ਬਿੱਲ ਦੇ ਵਿਰੋਧ 'ਚ ਪਾਵਰਕਾਮ ਦਫ਼ਤਰ ਸਾਹਮਣੇ ਰੋਸ ਧਰਨਾ ਅਗਲੀ ਖ਼ਬਰ ਸੜਕ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।