ਗੜ੍ਹਸ਼ੰਕਰ, 8 ਦਸੰਬਰ (ਧਾਲੀਵਾਲ)- ਇਥੇ ਹੁਸ਼ਿਆਰਪੁਰ ਰੋਡ 'ਤੇ ਪਿੰਡ ਗੋਲੀਆਂ ਵਿਖੇ ਸਵੇਰ ਸਮੇਂ ਇਕ ਵੈਨ ਦੀ ਫੇਟ ਵੱਜਣ ਨਾਲ ਇਕ ਐਕਟਿਵਾ ਸਵਾਰ ਔਰਤ ਦੀ ਮੌਤ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਨਿਮਰਤਪਾਲ ਕੌਰ (19) ਪੁੱਤਰੀ ਬਲਜੀਤ ਸਿੰਘ ਵਾਸੀ ਫਤਹਿਪੁਰ ਖੁਰਦ ਸਕੂਟਰੀ ਨੰਬਰ ਪੀ.ਬੀ. 08 ਸੀ 4243 'ਤੇ ਆਪਣੀ ਨਾਨੀ ਗੁਰਦੀਸ਼ ਕੌਰ (65) ਪਤਨੀ ਦੇਵ ਸਿੰਘ ਵਾਸੀ ਭੁੱਲਰ ਬੇਟ ਜ਼ਿਲ੍ਹਾ ਕਪੂਰਥਲਾ ਨੂੰ ਲੈ ਕੇ ਹੁਸ਼ਿਆਰਪੁਰ ਰੋਡ 'ਤੇ ਗੜ੍ਹਸ਼ੰਕਰ ਨੂੰ ਆ ਰਹੀ ਸੀ | ਇਹ ਸਵੇਰੇ ਕਰੀਬ 7.30 ਕੁ ਵਜੇ ਜਦੋਂ ਗੋਲੀਆਂ ਕੋਲ ਪਹੁੰਚੀ ਤਾਂ ਪਿੱਛੋਂ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਵੈੱਨ ਨੰਬਰ ਜੇ.ਕੇ. 02 ਸੀ.ਐੱਲ. 7292 ਐਕਟਿਵਾ ਨਾਲ ਟਕਰਾ ਗਈ | ਇਸ ਦੌਰਾਨ ਵੈਨ ਦੀ ਫੇਟ ਵੱਜਣ ਨਾਲ ਬਜ਼ੁਰਗ ਔਰਤ ਗੁਰਦੀਸ਼ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਵੈੱਨ ਨੂੰ ਗੁਰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਦਸਮੇਸ਼ ਨਗਰ ਜ਼ੰਮੂ ਚਲਾ ਰਿਹਾ ਸੀ | ਪੁਲਿਸ ਵਲੋਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਹਾਦਸੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ |