ਟਾਂਡਾ ਉੜਮੁੜ, 3 ਦਸੰਬਰ (ਦੀਪਕ ਬਹਿਲ)- ਟਾਂਡਾ ਦੇ ਪਿੰਡ ਰਾਣੀ ਪਿੰਡ ਦੇ ਜੰਮਪਲ ਹਰਦੀਪ ਸਿੰਘ ਕੈਨੇਡਾ 'ਚ ਸਿਵਲ ਏਵੀਏਸ਼ਨ ਕਰ ਪਾਇਲਟ ਬਣੇ | ਇਸ ਖ਼ੁਸ਼ੀ ਦੀ ਖ਼ਬਰ ਸੁਣ ਕੇ ਜਿੱਥੇ ਪਿੰਡ ਤੇ ਇਲਾਕਾ ਨਿਵਾਸੀਆਂ 'ਚ ਭਾਰੀ ਖ਼ੁਸ਼ੀ ਦੀ ਲਹਿਰ ਹੈ ਉੱਥੇ ਪਾਇਲਟ ਹਰਦੀਪ ਸਿੰਘ ਦਾ ਜਨਮ 1998 'ਚ ਪਿਤਾ ਜਸਪਾਲ ਸਿੰਘ ਤੇ ਮਾਤਾ ਮਨਦੀਪ ਕੌਰ ਦੇ ਘਰ ਹੋਇਆ | ਆਪਣੇ ਪੁੱਤਰ ਦੇ ਇਸ ਉੱਚ ਅਹੁਦੇ 'ਤੇ ਪਹੁੰਚਣ ਮਗਰੋਂ ਹਰਦੀਪ ਸਿੰਘ ਦੇ ਪਿਤਾ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਿਵਲ ਏਵੀਏਸ਼ਨ ਦਾ ਟੈੱਸਟ ਕਲੀਅਰ ਕਰ ਜਿੱਥੇ ਪਾਇਲਟ ਬਣਿਆ ਹੈ ਉੱਥੇ ਉਸ ਨੇ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ ਤੋਂ ਜਿੱਥੇ ਪੜ੍ਹਾਈ ਪੂਰੀ ਕੀਤੀ ਉੱਥੇ ਖੇਡਾਂ ਅੰਦਰ ਉਸ ਨੇ ਘੋੜਸਵਾਰੀ 'ਚ ਨੈਸ਼ਨਲ ਮੈਡਲ ਵੀ ਹਾਸਲ ਕੀਤਾ |