ਮੁਕੇਰੀਆਂ, 2 ਦਸੰਬਰ (ਰਾਮਗੜ੍ਹੀਆ)- ਗੁਰੂ ਨਾਨਕ ਸੇਵਾ ਸੁਸਾਇਟੀ ਜਿੱਥੇ ਪਹਿਲਾਂ ਹੀ ਕਈ ਲੋਕ ਭਲਾਈ ਕਾਰਜ ਕਰਦੀ ਆ ਰਹੀ ਹੈ ਉੱਥੇ ਹੀ ਹੁਣ ਇਕ ਵਾਰ ਫਿਰ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਸੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਰਾਮਗੜ੍ਹ ਕੁੱਲੀਆਂ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ 11000 ਰੁਪਏ ਮਾਈਕ ਸਹਾਇਤਾ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪੀ.ਏ.ਸੀ. ਸ਼ੋ੍ਰਮਣੀ ਅਕਾਲੀ ਦਲ ਲਖਵਿੰਦਰ ਸਿੰਘ ਟਿੰਮੀ, ਅਮਰਜੀਤ ਸਿੰਘ ਕਾਨੂੰਗੋ, ਸਰਬਜੀਤ ਸਿੰਘ ਸਾਬੀ ਸਰਪੰਚ, ਰਵਿੰਦਰ ਸਿੰਘ ਪਾੜਾ ਸਰਪੰਚ ਰਾਮਗੜ੍ਹ ਕੁਲੀਆਂ ਵੀ ਮੌਜੂਦ ਸਨ | ਇਸ ਮੌਕੇ ਗੱਲਬਾਤ ਦੌਰਾਨ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਪਿੰਡ ਰਾਮਗੜ੍ਹ ਕੁੱਲੀਆਂ ਵਿਖੇ ਇਕ ਗਰੀਬ ਪਰਿਵਾਰ ਦੀਆਂ ਦੋ ਬੇਟੀਆਂ ਦੀ ਮਾਈਕ ਸਹਾਇਤਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਟੀਆਂ ਦੇ ਸਿਰ ਉੱਤੋਂ ਪਿਓ ਦਾ ਸਾਇਆ ਉੱਠ ਚੁੱਕਾ ਹੈ ਅਤੇ ਹੁਣ ਮਾਂ ਰਨਵੀਰ ਕੌਰ ਪਤਨੀ ਸਵ. ਗੁਰਦੀਪ ਸਿੰਘ ਲਾਡੀ ਹੀ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਟੀਆਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਹ ਵਾਅਦਾ ਕਰਦੇ ਹਨ ਕਿ ਅਗਾਂਹ ਤੋਂ ਵੀ ਇਨ੍ਹਾਂ ਬੇਟੀਆਂ ਦੀ ਮਦਦ ਕਰਦੇ ਰਹਿਣਗੇ | ਉਨ੍ਹਾਂ ਹੋਰਨਾਂ ਸਮਾਜ ਸੇਵੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਬੇਟੀਆਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਇਹ ਬੇਟੀਆਂ ਚੰਗਾ ਪੜ੍ਹ ਲਿਖ ਕੇ ਆਪਣਾ ਜੀਵਨ ਵਧੀਆ ਬਤੀਤ ਕਰ ਸਕਣ | ਇਸ ਮੌਕੇ ਨਰਿੰਦਰ ਕੌਰ ਪੰਚ, ਜਸਵੀਰ ਸਿੰਘ ਪੰਚ, ਹਰਜਿੰਦਰ ਕੌਰ ਪੰਚ, ਰੌਸ਼ਨ ਲਾਲ ਪੰਚ, ਸੁਰਜੀਤ ਸਿੰਘ, ਸੁਰਜੀਤ ਕੌਰ, ਕਮਲਜੀਤ ਕੌਰ ਪਾੜਾ, ਮਨਦੀਪ ਕੌਰ, ਡਾ. ਅਮਨ ਕੌਰ, ਰਵਿੰਦਰ ਸਿੰਘ ਮੈਨੇਜਰ, ਗੁਰਮੀਤ ਕੌਰ, ਕਰਨੈਲ ਸਿੰਘ ਹਾਜ਼ਰ ਸਨ |