29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਵਰਕਸ਼ਾਪ

ਅਜੀਤ ਡੈਸਕ 03-12-2025
ਮੁਕੇਰੀਆਂ, 2 ਦਸੰਬਰ (ਰਾਮਗੜ੍ਹੀਆ)- ਯੂਥ ਅਤੇ ਈਕੋ ਕਲੱਬ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਅਤੇ ਟੈਕਨਾਲੋਜੀ ਵਲੋਂ ਵੇਸਟ ਮੈਨੇਜਮੈਂਟ ਵਿਸ਼ੇ ਸਬੰਧੀ ਤਹਿਸੀਲ ਮੁਕੇਰੀਆਂ ਸਕੂਲਾਂ ਦੇ ਈਕੋ ਕਲੱਬ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵਰਕਸ਼ਾਪ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਲਗਾਈ ਗਈ | ਇਸ ਵਰਕਸ਼ਾਪ ਦਾ ਰਸਮੀ ਉਦਘਾਟਨ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਦੇ ਪਿ੍ੰ. ਕਰਮਜੀਤ ਕੌਰ ਅਤੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਪਿ੍ੰਸੀਪਲ ਡਾ. ਸੰਜੀਵ ਚੰਦੇਲ ਨੇ ਕੀਤਾ | ਨਰਿੰਦਰ ਕੌਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸੇ ਮਾਨਸਰ ਇਸ ਵਰਕਸ਼ਾਪ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਵਰਕਸ਼ਾਪ ਨੂੰ ਬਤੌਰ ਰਿਸੋਰਸ ਪਰਸਨ ਡਾ. ਰਮਨਪ੍ਰੀਤ ਕੌਰ ਖ਼ਾਲਸਾ ਕਾਲਜ ਲੁਧਿਆਣਾ, ਡਾ. ਏਕਤਾ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ ਅਤੇ ਡਾ. ਰਿਤੂ ਕੁਮਰਾ ਜ਼ਿਲ੍ਹਾ ਰਿਸਰਚ ਕੋਆਰਡੀਨੇਟਰ ਹੁਸ਼ਿਆਰਪੁਰ ਨੇ ਸੰਬੋਧਿਤ ਕੀਤਾ | ਆਪਣੇ ਸੰਬੋਧਨ ਵਿਚ ਇਨ੍ਹਾਂ ਬੁਲਾਰਿਆਂ ਨੇ ਸੁਚੱਜੀ ਵੇਸਟ ਮੈਨੇਜਮੈਂਟ ਸਬੰਧੀ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਇਨ੍ਹਾਂ ਨੇ ਵੇਸਟ ਤੋਂ ਵਰਮੀ ਕੰਪੋਸਟ ਤਿਆਰ ਕਰ ਕੇ ਕੂੜੇ ਦੇ ਨਿਪਟਾਰੇ ਸਬੰਧੀ ਵੀ ਜਾਗਰੂਕ ਕੀਤਾ | ਇਸ ਵਰਕਸ਼ਾਪ ਨੂੰ ਜ਼ਿਲ੍ਹਾ ਕੁਆਰਡੀਨੇਟਰ ਅਸ਼ੋਕ ਕਾਲੀਆ ਨੇ ਵੀ ਸੰਬੋਧਨ ਕੀਤਾ | ਅੱਜ ਦੀ ਵਰਕਸ਼ਾਪ ਦੇ ਕੋਆਰਡੀਨੇਟਰ ਜਗਜੀਤ ਸਿੰਘ ਨੇ ਆਰਗੈਨਿਕ ਖੇਤੀ ਅਤੇ ਆਰਗੈਨਿਕ ਖਾਦਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਪਰੋਕਤ ਤੋਂ ਇਲਾਵਾ ਇਸ ਵਰਕਸ਼ਾਪ ਨੂੰ ਡਾ. ਹਰਦੀਪ ਕੁਮਾਰ ਸਾਇੰਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਦਵਾਲ ਨੇ ਵਰਮੀਕੰਮਪੋਸਟ ਲਈ ਛੋਟੀ ਪਿੱਟ ਦੋ ਕਿ ਘਰ ਵਿਚ ਹੀ ਤਿਆਰ ਕੀਤੀ ਜਾ ਸਕਦੀ ਹੈ ਵੀ ਵਰਕਸ਼ਾਪ ਵਿਚ ਆਏ ਅਧਿਆਪਕਾਂ ਨੂੰ ਬਣਾਉਣੀ ਸਿਖਾਈ | ਇਸ ਵਿਚ ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਰੁਚੀ ਦਿਖਾਈ | ਚੋਣਾਂ ਸੰਬੰਧੀ ਰਿਹਰਸਲ ਹੋਣ ਕਾਰਨ ਵਰਕਸ਼ਾਪ ਦਾ ਦੂਜਾ ਦਿਨ 3 ਦਸੰਬਰ ਦੀ ਬਜਾਏ 4 ਦਸੰਬਰ ਨੂੰ ਲੱਗੇਗਾ |
ਪਿਛਲੀ ਖ਼ਬਰ ਕਾਰ ਵਾਸ਼ ਸੈਂਟਰ ਫਾਇਰਿੰਗ ਵਾਲੇ ਮਾਮਲੇ 'ਚ ਤਿੰਨ ਨਾਮਜ਼ਦ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।