ਗੜ੍ਹਸ਼ੰਕਰ, 2 ਦਸੰਬਰ (ਧਾਲੀਵਾਲ)-66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚੱਲਦੇ 11 ਕੇ.ਵੀ. ਬੀਰਮਪੁਰ ਫੀਡ ਅਤੇ 11 ਕੇ.ਵੀ. ਡੁੱਗਰੀ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਮਿਤੀ 3 ਦਸੰਬਰ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ | ਇਸ ਨਾਲ ਫੀਡਰਾਂ ਅਧੀਨ ਆਉਂਦੇ ਪਿੰਡ ਬੀਰਮਪੁਰ, ਲਹਿਰਾ, ਸੋਲੀ, ਗੜ੍ਹੀ, ਅਨੰਦ ਆਸ਼ਰਮ ਗੜ੍ਹਸ਼ੰਕਰ, ਡੁੱਗਰੀ, ਭੰਮੀਆਂ, ਗੜ੍ਹੀ ਮੱਟੋਂ, ਸ਼ਾਹਪੁਰ, ਸਦਰਪੁਰ, ਖ਼ਾਨਪੁਰ, ਘਾਗੋਂ ਰੋੜਾਂਵਾਲੀ ਦੇ ਘਰਾਂ ਅਤੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਵੰਡ ਉਪ ਮੰਡਲ ਦਿਹਾਤੀ ਪਾਵਰਕਾਮ ਗੜ੍ਹਸ਼ੰਕਰ ਵੱਲੋਂ ਦਿੱਤੀ ਗਈ |