29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਕਾਰ ਵਾਸ਼ ਸੈਂਟਰ ਫਾਇਰਿੰਗ ਵਾਲੇ ਮਾਮਲੇ 'ਚ ਤਿੰਨ ਨਾਮਜ਼ਦ

ਅਜੀਤ ਡੈਸਕ 03-12-2025
ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਬੀਤੇ ਦਿਨ ਸਥਾਨਕ ਮੁਹੱਲਾ ਅਨਮੋਲ ਨਗਰ ਵਿਚ ਕਾਰ ਵਾਸ਼ ਸੈਂਟਰ 'ਤੇ ਹੋਏ ਫਾਇਰਿੰਗ ਵਾਲੇ ਮਾਮਲੇ 'ਚ ਤਿੰਨ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ਼ ਕਰ ਲਿਆ ਹੈ | ਅਜੇ ਯਾਦਵ ਉਰਫ਼ ਪਾਂਡੇ ਨੇ ਥਾਣਾ ਮਾਡਲ ਟਾਊਨ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਦੱਸਿਆ ਕਿ ਉਹ ਬੀਤੇ ਦਿਨ ਕਰੀਬ 1 ਵਜੇ ਉਕਤ ਵਾਸ਼ ਸੈਂਟਰ 'ਤੇ ਹਾਜ਼ਰ ਸੀ | ਇਸ ਦੌਰਾਨ ਉੱਥੇ ਇੰਦਰਪਾਲ ਉਰਫ਼ ਹੈਪੋ ਵਾਸੀ ਡਵਿਡਾ ਅਹਿਰਾਣਾ ਆਪਣੇ ਸਾਥੀਆਂ ਸਮੇਤ ਆ ਗਿਆ | ਉਸਦੇ ਮੁਤਾਬਿਕ ਇੰਦਰਪਾਲ ਉਰਫ਼ ਹੈਪੋ ਨੇ ਕਿਹਾ ਕਿ ਇਸਨੂੰ ਵਾਰ ਵਾਰ ਪੈਸੇ ਮੰਗਣ ਦਾ ਸਵਾਦ ਦੱਸ ਦਿਓ | ਇਸਦੇ ਉਪਰੰਤ ਕਥਿਤ ਦੋਸ਼ੀਆਂ ਨੇ ਆਪਣੀ ਪਿਸਤੌਲ ਤੋਂ 2 ਫਾਇਰ ਕਰ ਦਿੱਤੇ ਜੋ ਕੰਧ 'ਤੇ ਲੱਗੇ | ਉਸਦੇ ਮੁਤਾਬਿਕ ਕਥਿਤ ਦੋਸ਼ੀ ਉੱਥੋਂ ਰਵਾਨਾ ਹੋ ਗਏ ਜਾਂਦੇ ਹੋਏ ਆਪਣੀ 1 ਐਕਵਿਟਾ ਉੱਥੇ ਛੱਡ ਗਏ | ਉਸਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਉਸਨੇ 15 ਹਜ਼ਾਰ ਰੁਪਏ ਉਧਾਰ ਦਿੱਤੇ ਸਨ | ਜਦੋਂ ਉਹ ਆਪਣੀ ਰਾਸ਼ੀ ਵਾਪਸ ਮੰਗ ਰਿਹਾ ਹੈ ਤਾਂ ਰੰਜਿਸ਼ ਦੇ ਚੱਲਦਿਆਂ ਕਥਿਤ ਦੋਸ਼ੀ ਨੇ ਉਕਤ ਫਾਇਰ ਕੀਤੇ | ਜ਼ਿਕਰਯੋਗ ਹੈ ਕਿ ਉੱਕਤ ਮਾਮਲੇ ਦੇ ਬਾਅਦ ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਇਕ ਐਕਟਿਵਾ ਅਤੇ ਦੋ ਕਾਰਤੂਸ ਬਰਾਮਦ ਕੀਤੇ ਸਨ | ਪੁਲਿਸ ਨੇ ਉਕਤ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਇੰਦਰਪਾਲ ਉਰਫ਼ ਹੈਪੋ ਵਾਸੀ ਡਵਿਡਾ ਅਹਿਰਾਣਾ, ਅਰਜਨ ਤੇ ਰੋਹਿਤ ਵਾਸੀ ਰਵਿਦਾਸ ਨਗਰ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 307, 25, 27, 54,59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਸਰਕਾਰ ਯਤਨਸ਼ੀਲ - ਜਿੰਪਾ <br/> ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।