19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਟੀ.ਐਸ.ਯੂ ਦੀ ਹੁਸ਼ਿਆਰਪੁਰ ਸਰਕਲ ਕਮੇਟੀ ਦੀ ਚੋਣ ਨਛੱਤਰ ਸਿੰਘ ਪ੍ਰਧਾਨ ਅਤੇ ਅਮਨਦੀਪ ਮਜਾਰੀ ਸਕੱਤਰ ਬਣੇ <br/>

ਅਜੀਤ ਡੈਸਕ 21-11-2025
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ)-ਸੂਬਾ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਨੋਟੀਫ਼ਿਕੇਸ਼ਨ ਅਨੁਸਾਰ ਹੁਸ਼ਿਆਰਪੁਰ ਸਰਕਲ ਕਮੇਟੀ ਦੀ ਚੋਣ ਡੈਲੀਗੇਟ ਅਜਲਾਸ ਰਾਹੀਂ ਕੀਤੀ ਗਈ | ਇਸ ਚੋਣ ਮੌਕੇ ਸਮੂਹ ਡਵੀਜ਼ਨ ਕਮੇਟੀਆਂ ਦੇ ਪ੍ਰਧਾਨ/ਸਕੱਤਰ ਅਤੇ ਸਬ ਡਵੀਜ਼ਨਾਂ ਦੇ ਪ੍ਰਧਾਨ ਸਕੱਤਰਾਂ ਨੇ ਭਾਗ ਲਿਆ | ਚੋਣ ਨਿਗਰਾਨ ਕਮੇਟੀ ਵਜੋਂ ਟੀ. ਐਸ.ਯੂ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ, ਵਿੱਤ ਸਕੱਤਰ ਲਖਵਿੰਦਰ ਸਿੰਘ ਦੇਵੀਦਾਸ ਅਤੇ ਉੱਤਰੀ ਜ਼ੋਨ ਜਲੰਧਰ ਦੇ ਪ੍ਰਧਾਨ ਇੰਜੀਨੀਅਰ ਨਿਰਮਲ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਸੀਨੀਅਰ ਸਾਥੀ ਜ਼ੈਲ ਸਿੰਘ, ਸਾਬਕਾ ਜਨਰਲ ਸਕੱਤਰ ਟੀ ਐਸ ਯੂ ਅਤੇ ਜ਼ੋਨ ਪ੍ਰਧਾਨ ਪ੍ਰਵੇਸ਼ ਕੁਮਾਰ ਸਾਬਕਾ ਜ਼ੋਨ ਪ੍ਰਧਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਨਵੀਂ ਚੁਣੀ ਗਈ ਕਮੇਟੀ 'ਚ ਸਰਬਸੰਮਤੀ ਨਾਲ ਨਛੱਤਰ ਸਿੰਘ ਨੂੰ ਸਰਕਲ ਕਮੇਟੀ ਦੇ ਪ੍ਰਧਾਨ, ਮਨਦੀਪ ਮਾਜਰਾ ਨੂੰ ਸਕੱਤਰ, ਅਵਤਾਰ ਸਿੰਘ ਨੂੰ ਵਾਈਸ ਪ੍ਰਧਾਨ, ਮਨਮੋਹਨ ਸਿੰਘ ਨੂੰ ਜੁਆਇੰਟ ਸਕੱਤਰ ਅਤੇ ਕੈਸ਼ੀਅਰ ਮੁਨੀਸ਼ ਸੈਣੀ ਨੂੰ ਚੁਣਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੀ ਤਿਆਰੀ ਵਿੱਢੀ ਹੋਈ ਹੈ, ਜਿਸ ਖ਼ਿਲਾਫ਼ ਤਿੱਖੇ ਸੰਘਰਸ਼ਾਂ ਦੀ ਲੋੜ ਹੈ | ਪਾਵਰ ਕੌਮ ਵੱਲੋਂ 6ਵਾਂ ਵਿੱਤ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ | ਅਜਿਹੇ ਵਿਚ ਮੁਲਾਜ਼ਮਾਂ ਕੋਲ ਤਿੱਖੇ ਸੰਘਰਸ਼ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਰਹਿ ਜਾਂਦਾ | ਇਸ ਮੌਕੇ ਵਿੱਤ ਸਕੱਤਰ ਲਖਵਿੰਦਰ ਸਿੰਘ ਦੇਵੀਦਾਸ ਆਦਿ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ 'ਅਮੈਰਿਕਨ ਕਨਵਰਸੇਸ਼ਨਲ ਇੰਗਲਿਸ਼' 'ਤੇ ਤਿੰਨ-ਰੋਜ਼ਾ ਵਰਕਸ਼ਾਪ <br/> ਅਗਲੀ ਖ਼ਬਰ ਦੂਨ ਪਬਲਿਕ ਸਕੂਲ ਹਾਜੀਪੁਰ ਦੇ ਕਿੰਡਰਗਾਰਟਨ ਸੈਕਸ਼ਨ ਵਿਚ ਕਹਾਣੀ ਗਤੀਵਿਧੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।