22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਧਾਇਕ ਘੁੰਮਣ ਨੇ ਤਿੰਨ ਪਿੰਡਾਂ ਦੇ 72 ਪਰਿਵਾਰਾਂ ਨੂੰ ਘਰ ਬਣਾਉਣ ਲਈ ਵੰਡੇ 60 ਲੱਖ ਰੁਪਏ

ਅਜੀਤ ਡੈਸਕ 21-11-2025
ਦਸੂਹਾ, 20 ਨਵੰਬਰ (ਕੌਸ਼ਲ)- ਭਾਰੀ ਬਾਰਸ਼ ਦੌਰਾਨ ਘਰਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਿੰਨ ਪਿੰਡ ਪੱਸੀ ਬੇਟ, ਕਾਵਾਂਵਾਲੀ ਅਤੇ ਮੇਵਾ ਮਿਆਣੀ ਦੇ ਲੋੜਵੰਦ ਪਰਿਵਾਰਾਂ ਨੂੰ ਮਦਦ ਰਕਮ ਵੰਡ ਕੇ ਇੱਕ ਵੱਡਾ ਮਨੁੱਖਤਾ ਭਰਿਆ ਕਦਮ ਚੁੱਕਿਆ | ਇਹ ਰਕਮ ਤਕਰੀਬਨ 60 ਲੱਖ ਰੁਪਏ ਹੈ ਜਿਸ ਨਾਲ ਕਰੀਬ 72 ਪਰਿਵਾਰਾਂ ਨੂੰ ਆਪਣੇ ਘਰਾਂ ਦੀ ਮੁੜ ਨਿਰਮਾਣ ਅਤੇ ਮੁਰੰਮਤ ਲਈ ਸਿੱਧੀ ਮਦਦ ਮਿਲੀ ਹੈ | ਸਮਾਗਮ ਦੌਰਾਨ ਵਿਧਾਇਕ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਪਸ਼ਟ ਮਕਸਦ ਹੈ ਕਿ ਕਿਸੇ ਵੀ ਮੁਸੀਬਤ ਦੀ ਘੜੀ ਵਿਚ ਲੋਕਾਂ ਨੂੰ ਇਕੱਲਾ ਨਾ ਛੱਡਿਆ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਮਹੀਨਿਆਂ ਵਿਚ ਭਾਰੀ ਬਰਸਾਤ ਕਾਰਨ ਤਿੰਨ ਪਿੰਡਾਂ ਦੇ ਕਈ ਘਰਾਂ ਨੂੰ ਵੱਡਾ ਨੁਕਸਾਨ ਹੋਇਆ ਸੀ, ਉਸੇ ਦਿਨ ਤੋਂ ਹੀ ਸਰਕਾਰ ਨੇ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਮਦਦ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ | ਅੱਜ ਇਹ ਰਾਸ਼ੀ ਵੰਡ ਕੇ ਸਰਕਾਰ ਨੇ ਲੋਕਾਂ ਨਾਲ ਕੀਤਾ ਇਕਰਾਰ ਪੂਰਾ ਕੀਤਾ ਹੈ | ਇਸ ਸਮਾਗਮ ਦੌਰਾਨ ਐਸ.ਡੀ.ਐਮ. ਕਮਲਜੀਤ ਸਿੰਘ, ਚੇਅਰਮੈਨ ਕੇ.ਪੀ. ਸੰਧੂ, ਗੁਰਪ੍ਰੀਤ ਸਿੰਘ ਲਵਲੀ, ਅਮਰੀਕ ਸਿੰਘ ਗੱਗੀ, ਦਵਿੰਦਰ ਸਿੰਘ ਕਾਵਾਂਵਾਲੀ, ਬਿੱਟੂ ਸਰਪੰਚ, ਸਰਬਜੀਤ ਸਿੰਘ ਸੱਬਾ ਅਤੇ ਹਰਜੀਤ ਸਿੰਘ ਵੀ ਹਾਜ਼ਰ ਸਨ | ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਕਾਰ ਵੱਲੋਂ ਰਾਹਤ ਰਾਸ਼ੀ ਪੀੜਤ ਪਰਿਵਾਰਾਂ ਤੱਕ ਪਾਰਦਰਸ਼ੀ ਤਰੀਕੇ ਨਾਲ ਪਹੁੰਚਾਈ ਜਾ ਰਹੀ ਹੈ ਅਤੇ ਆਗਾਮੀ ਸਮੇਂ ਵਿਚ ਵੀ ਲੋਕਾਂ ਦੇ ਹਿਤਾਂ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇਗਾ | ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਦੁੱਖ-ਦਰਦ ਵਿਚ ਹਮੇਸ਼ਾ ਨਾਲ ਖੜ੍ਹੀ ਰਹੇਗੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨੁਕਸਾਨ ਵਾਲੇ ਪਰਿਵਾਰਾਂ ਨੇ ਮੁਸ਼ਕਲ ਸਮਾਂ ਦੇਖਿਆ ਹੈ, ਉਸ ਨੂੰ ਸਮਝਦਿਆਂ ਹੀ ਇਹ ਆਰਥਿਕ ਸਹਾਇਤਾ ਤੁਰੰਤ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਲੋਕ ਦੁਬਾਰਾ ਆਪਣੇ ਘਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੜ੍ਹਾ ਕਰ ਸਕਣ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਲੋਂ ਨਗਰ ਕੀਰਤਨ ਦਾ ਸ਼ਰਧਾਪੂਰਵਕ ਸਵਾਗਤ <br/> ਅਗਲੀ ਖ਼ਬਰ ਸੇਂਟ ਸੋਲਜਰ ਕਾਲਜ ਦੇ ਵਿਦਿਆਰਥੀਆਂ ਨੇ ਉਦਯੋਗਿਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।