ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ 'ਖੇਡੋਂ ਪੰਜਾਬ,ਵਧੋ ਪੰਜਾਬ' ਤਹਿਤ ਪਿ੍ੰ. ਧਰਮਿੰਦਰ ਸ਼ਰਮਾ ਦੀ ਅਗਵਾਈ ਦੀ ਦੇਖ ਰੇਖ 'ਚ ਚੱਲ ਰਹੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-17 ਦੇ ਫਾਈਨਲ ਮੌਕੇ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਮੈਨੇਜਰ ਪਿ੍ੰ. ਅਜੀਤ ਸਿੰਘ ਪਾਲਦੀ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਪ੍ਰਧਾਨਗੀ ਪਿ੍ੰ.ਭਾਰਤ ਭੂਸ਼ਨ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਪਿ੍ੰ. ਸ਼ਿਵ ਕੁਮਾਰ, ਪਿ੍ੰ.ਪਰਮਜੀਤ ਸਿੰਘ, ਸਰਬਜੀਤ ਸਿੰਘ ਮੰਝ, ਇਕਬਾਲ ਸਿੰਘ ਖੇੜਾ, ਕਨਵੀਨਰ ਕੁਲਵਿੰਦਰ ਸਿੰਘ, ਸਟੇਟ ਅਵਾਰਡੀ ਮਾ.ਜਗਦੀਸ਼ ਸਿੰਘ, ਇੰਜ. ਤਰਲੋਚਨ ਸਿੰਘ, ਰਾਜਾ ਸਿੰਘ ਪੱਟੀ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਦੇ ਫਾਈਨਲ ਮੈਚਾਂ 'ਚ ਫੁੱਟਬਾਲ ਅਕੈਡਮੀ ਪਾਲਦੀ ਨੇ ਫੁੱਟਬਾਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਨੇ ਮੁਹਾਲੀ ਨੂੰ ਪਨਾਲਟੀ ਕਿੱਕ ਰਾਹੀ 4-3 ਨਾਲ ਹਰਾ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਫੁੱਟਬਾਲ ਅਕੈਡਮੀ ਫਗਵਾੜਾ ਨੇ ਬੱਡੋ ਅਕੈਡਮੀ ਨੂੰ 1-0 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮਾ. ਬਨਿੰਦਰ ਸਿੰਘ, ਜਸਵੀਰ ਸਿੰਘ, ਪ੍ਰਭਜੋਤ ਸਿੰਘ ਲੈਕ. ਬਲਦੇਵ ਸਿੰਘ ਕੌਂਸਲਰ, ਰਾਜਾ ਸਿੰਘ ਪੱਟੀ, ਠਾਕੁਰ ਕਰਨ ਮਹਿਤਾ, ਅਮਰਜੀਤਸਿੰਘ ਜਾਂਗਣੀਵਾਲ, ਗੁਰਦੀਪ ਸਿੰਘ ਥਾਪਾ, ਬਿ੍ਜ ਮਨੀ ਮਹੇਸ਼, ਰਾਜਵੀਰ ਸਿੰਘ ਡੀ.ਪੀ.ਈ., ਮਾ. ਰਾਜ ਕੁਮਾਰ ਖ਼ਾਨਪੁਰ, ਅਰਵਿੰਦਰ ਕੌਰ, ਸਿੰਮੀ ਬਾਲਾ, ਹਰਮੀਤ ਰਾਜਵਿੰਦਰ ਕੌਰ, ਕੌਰ, ਮਨਜੀਤ ਕੌਰ, ਕਵਿਤਾ, ਮੈਡਮ ਰੇਖਾ, ਪਰਮਜੀਤ ਸਿੰਘ ਬਾਹੋਵਾਲ, ਜਗਮੋਹਣ ਸਿੰਘ ਹਵੇਲੀ, ਮੋਹਣ ਸਿੰਘ ਗੜ੍ਹਸ਼ੰਕਰ, ਕੁਲਦੀਪ ਸਿੰਘ, ਸਿਕੰਦਰ ਸਿੰਘ, ਕੁਲਵਿੰਦਰ ਸਿੰਘ ਡੀ.ਪੀ., ਲੈਕ. ਪ੍ਰਦੀਪ ਸਿੰਘ, ਲੈਕ. ਨਰੇਸ਼ ਕੁਮਾਰ, ਕੋਚ ਅਮਨਦੀਪ ਸਿੰਘ ਬਿੱਲਾ, ਕੋਚ ਮੋਨਿਕਾ ਦੇਵੀ, ਲੈਕ. ਮੋਹਣ ਸਿੰਘ, ਕੋਚ ਮਨਜੀਤ ਸਿੰਘ, ਕੋਚ ਇੰਦਰਜੀਤ ਸਿੰਘ, ਕੋਚ ਮਨਵੀਰ ਸਿੰਘ, ਕੋਚ ਸਰਫ਼ਰਾਜ਼ ਖਾਨ, ਗੁਰਵਿੰਦਰ ਸਿੰਘ, ਕੋਚ ਸਰਤਾਜ ਸਿੰਘ, ਕੋਚ ਹਰਵਿੰਦਰ ਸਿੰਘ ਅਤੇ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ |