ਗੜ੍ਹਸ਼ੰਕਰ, 7 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਬੀਰਮਪੁਰ ਨੂੰ ਜਾਣ ਵਾਲੀ ਲਿੰਕ ਸੜਕ ਦੀ ਵਾਰਡ ਨੰਬਰ 5 ਵਿਚ ਵਿਗੜੀ ਹਾਲਤ ਨੂੰ ਲੈ ਕੇ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ ਗਿਆ | ਸੀਵਰੇਜ ਪਾਉਣ ਲਈ ਪੁੱਟੀ ਗਈ ਸੜਕ 'ਤੇ ਪੱਥਰ ਪਾਉਣ ਤੋਂ ਬਾਅਦ ਉਸਦੇ ਮੁਕੰਮਲ ਸੁਧਾਰ ਨਾ ਕੀਤੇ ਜਾਣ ਕਾਰਨ ਸੜਕ ਦੀ ਮੌਜੂਦਾ ਬਦਤਰ ਹਾਲਤ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਸਰਕਾਰ ਤੋਂ ਸੜਕ ਦਾ ਤੁਰੰਤ ਸੁਧਾਰ ਕਰਨ ਦੀ ਮੰਗ ਕੀਤੀ | ਇਸ ਮੌਕੇ ਸਾਬਕਾ ਕੌਂਸਲਰ ਕੁਲਵਿੰਦਰ ਸੰਘਾ ਨੇ ਕਿਹਾ ਕਿ ਅਗਰ ਸਰਕਾਰ ਸੜਕ ਦਾ ਜਲਦ ਤੋਂ ਜਲਦ ਸੁਧਾਰ ਨਾ ਕੀਤਾ ਗਿਆ ਤਾਂ ਮੰਡੀ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਨਿਤਿਸ਼ ਕੁਮਾਰ, ਗੌਪਾਲ ਕੌਸ਼ਲ, ਸਰਜੀਵਨ ਹਾਂਡਾ, ਕਰਨੈਲ ਸਿੰਘ, ਜਸਪਾਲ ਚੌਧਰੀ, ਹਨੀ ਸਿੰਘ, ਵੀਨਾ, ਬੱਬੀ, ਹੇਮਰਾਜ, ਹਰੀਸ਼ ਕੁਮਾਰ, ਲਾਡੀ ਤੇ ਹੋਰ ਹਾਜ਼ਰ ਹੋਏ |