21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਿਧਾਇਕ ਘੁੰਮਣ ਵਲੋਂ ਪਿੰਡ ਬੇਰਛਾ ਨੂੰ 1.50 ਲੱਖ ਰੁਪਏ ਦਾ ਚੈੱਕ ਭੇਟ

ਅਜੀਤ ਡੈਸਕ 07-11-2025
ਦਸੂਹਾ, 6 ਨਵੰਬਰ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਬੇਰਛਾ ਨੂੰ 1.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਉਨ੍ਹਾਂ ਸਰਪੰਚ ਅਮਰਜੀਤ ਕੌਰ ਨੂੰ ਚੈੱਕ ਦਿੰਦਿਆ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਿੰਡਾਂ ਨੂੰ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਪਿੰਡ ਬੇਰਛਾ ਵਿਖੇ ਸੀਵਰੇਜ ਦਾ ਕੰਮ ਵੀ ਸ਼ੁਰੂ ਕਰਵਾਇਆ | ਵਿਧਾਇਕ ਨੇ ਕਿਹਾ ਕਿ ਸ਼ਮਸ਼ਾਨ ਘਾਟ ਵਾਲਾ ਰੋਡ ਵੀ ਜਲਦੀ ਸ਼ੁਰੂ ਹੋਵੇਗਾ ਅਤੇ ਪਿੰਡ ਦੇ ਹੋਰ ਰਹਿੰਦੇ ਵਿਕਾਸ ਕਾਰਜ ਵੀ ਪੂਰੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਨਾਲ ਵਚਨ ਵੱਧ ਹਨ ਅਤੇ ਵਿਕਾਸ ਕਾਰਜ ਕਰਵਾਉਣੇ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਹਰਮਨਪ੍ਰੀਤ ਸਿੰਘ, ਦਵਿੰਦਰ ਸਿੰਘ ਟੀਟੂ, ਸਰਪੰਚ ਅਮਰਜੀਤ ਕੌਰ, ਮੈਂਬਰ ਹਰਮਨਪ੍ਰੀਤ ਕੌਰ, ਮੈਂਬਰ ਰਾਜ ਕੁਮਾਰੀ, ਮੈਂਬਰ ਜਸਪਾਲ ਸਿੰਘ, ਮੈਂਬਰ ਸੁਖਵੀਰ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਮਨਿੰਦਰ ਕੌਰ, ਮੈਂਬਰ ਸੁਮਿਤਰ ਕੌਰ, ਬਲਾਕ ਪ੍ਰਧਾਨ ਸੰਦੀਪ ਸਰਾਂ, ਸੂਬੇਦਾਰ ਗੁਰਮੇਲ ਸਿੰਘ, ਰਾਜਬੀਰ ਸਿੰਘ ਬੈਂਸ, ਇੰਦਰਜੀਤ ਸਿੰਘ ਬੈਂਸ, ਤਜਿੰਦਰ ਸਿੰਘ ਸਾਬੀ ਆਪ ਆਗੂ, ਜੋਗਿੰਦਰ ਸਿੰਘ ਭੰਗੂ, ਲਵਦੀਪ ਸਿੰਘ ਮਿੱਠੂ, ਰਛਪਾਲ ਸਿੰਘ, ਪਰਦੀਪ ਸਿੰਘ, ਲੰਬੜਦਾਰ ਤਜਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਜੱਸਾ ਬੋਦਲ, ਸਤਨਾਮ ਸਿੰਘ ਬੋਦਲ, ਹਰਪਾਲ ਸਿੰਘ ਬਿੱਟਾ, ਹਰਬੰਸ ਕੌਰ ਸਰਪੰਚ, ਹਰਪ੍ਰੀਤ ਸਰਾ, ਗੁਰਿੰਦਰ ਸਫ਼ਰੀ, ਜਸਵਿੰਦਰ ਸਿੰਘ, ਕਰਨ, ਜੱਸੀ, ਨੀਰਜ, ਸਗਮ ਬੱਧਣ, ਸੋਨੂੰ, ਪਾਲਾ ਫ਼ੌਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਜਵਾਲਾ ਸਿੰਘ ਦੀ ਬਰਸੀ ਸਮਾਗਮ 12 ਤੋਂ <br/> ਅਗਲੀ ਖ਼ਬਰ ਮਾਨਵੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਵਿਸ਼ੇ 'ਤੇ ਲੈਕਚਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।