20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਨਰੇਗਾ ਵਰਕਰਾਂ ਨੂੰ ਉਜਰਤ ਨਾ ਮਿਲਣ ਸੰਬੰਧੀ ਡੀ.ਸੀ. ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 07-11-2025

ਹੁਸ਼ਿਆਰਪੁਰ, 6 ਨਵੰਬਰ (ਨਰਿੰਦਰ ਸਿੰਘ ਬੱਡਲਾ,ਹਰਪ੍ਰੀਤ ਕੌਰ)-ਮਨਰੇਗਾ ਲੇਬਰ ਮੂਵਮੈਂਟ ਦੀ ਅਗਵਾਈ ਵਿਚ ਬਲਾਕ ਗੜ੍ਹਸ਼ੰਕਰ ਦੇ (ਮਸਟਰੋਲ ਨੰਬਰ 1307, 1308, 1380, 1793) ਪਿੰਡਾਂ ਪੱਖੋਵਾਲ, ਬੀਹੜਾਂ, ਹੇਲਰਾਂ, ਹਿਆਤਪੁਰ, ਕੁੱਕੜਾਂ, ਸਤਨੌਰ ਅਤੇ ਬਲਾਕ ਮਾਹਿਲਪੁਰ ਦੇ (ਮਸਟਰੋਲ ਨੰਬਰ 1435) ਪਿੰਡਾਂ ਲਸਾੜਾ ਤੇ ਮਹਿਦੂਦ ਦੇ ਵਰਕਰਾਂ ਵਲੋਂ ਕੀਤੇ ਕੰਮਾਂ ਦੇ ਮਸਟਰੋਲ ਆਨਲਾਈਨ ਨਾ ਹੋਣ ਤੇ ਵਰਕਰਾਂ ਦੀਆਂ ਉਜ਼ਰਤਾਂ ਨਾ ਮਿਲਣ ਨੂੰ ਲੈ ਕੇ ਡਿਪਟੀ ਕਮਿਸ਼ਨਰ-ਕਮ-ਮਗਨਰੇਗਾ ਪ੍ਰੋਗਰਾਮ ਕੁਆਰਡੀਨੇਟਰ ਦੇ ਦਫ਼ਤਰ 'ਚ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਗ੍ਰੇਡ ਵਨ ਸੁਪਰਟੈਂਡੈਂਟ ਨੂੰ ਮੰਗ ਪੱਤਰ ਸੌਂਪਿਆ | ਉਨ੍ਹਾਂ ਦੱਸਿਆ ਕਿ ਵਰਕਰਾਂ ਵਲੋਂ ਕੰਡੀ ਕਨਾਲ ਉੱਤੇ ਕੰਮ ਕਰਨ ਦੇ ਬਾਵਜੂਦ ਉਜਰਤ ਨਹੀਂ ਮਿਲੀ ਤੇ ਇਹ ਸਬੰਧ ਵਿਭਾਗ ਦਾ ਅਣਗਹਿਲੀਆਂ ਭਰਿਆ ਕੰਮ ਵਰਕਰਾਂ ਲਈ ਮੁਸੀਬਤ ਬਣਿਆ | ਉਨ੍ਹਾਂ ਦੱਸਿਆ ਕਿ ਵਰਕਰਾਂ ਵਲੋਂ ਦਫ਼ਤਰਾਂ ਦੇ ਵਾਰ-ਵਾਰ ਚੱਕਰ ਕੱਢੇ ਜਾਣ ਤੇ ਵੀ ਵਰਕਰਾਂ ਦੇ ਖਾਤਿਆਂ ਵਿਚ ਮਸਟਰੋਲ ਆਨਲਾਈਨ ਨਾ ਹੋਣ ਕਾਰਨ ਹਾਲੇ ਤੱਕ ਵੀ ਪੇਮੈਂਟ ਨਹੀਂ ਮਿਲੀ | ਧੀਮਾਨ ਨੇ ਦੱਸਿਆ ਕਿ ਅਗਰ ਕਿਸੇ ਵੀ ਮਨਰੇਗਾ ਵਰਕਰ ਨੂੰ 15 ਦਿਨਾਂ ਤੋਂ ਬਾਅਦ ਉਜਰਤ ਮਿਲਦੀ ਹੈ ਤਾਂ ਹਰੇਕ ਵਰਕਰ ਮਜ਼ਦੂਰੀ ਭੁਗਤਾਨ ਐਕਟ 1936 ਦੇ ਤਹਿਤ 1500 ਰੁ: ਤੋਂ ਲੈ ਕੇ 3000 ਰੁ: ਤੱਕ ਮੁਆਵਜ਼ਾ ਲੈਣ ਦਾ ਅਧਿਕਾਰ ਰੱਖਦਾ ਹੈ, ਪਰ ਸਰਕਾਰਾਂ ਦੀ ਧੱਕੇਸ਼ਾਹੀ ਕਰਕੇ ਮਨਰੇਗਾ ਮਜਦੂਰਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ ਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਪ੍ਰੋਜੈਕਟ ਕੋਆਰਡੀਨੇਟਰ ਆਦਿ ਸਭ ਖ਼ਾਮੋਸ਼ ਹੋ ਜਾਂਦੇ ਹਨ | ਇਸ ਮੌਕੇ ਅਨੀਤਾ ਰਾਣੀ, ਨਿਰਮਲਾ ਦੇਵੀ, ਪ੍ਰੇਮ ਸਿੰਘ, ਰਾਮ ਰਤਨੀ, ਮਮਤਾ ਦੇਵੀ, ਕੁਲਵਿੰਦਰ ਕੌਰ ਅਤੇ ਜਗਤ ਰਾਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਨਕਾਣਾ ਸਾਹਿਬ ਮੱਥਾ ਟੇਕਣ ਜਾ ਰਹੇ ਹਿੰਦੂ ਸਮਾਜ ਨੂੰ ਰੋਕਣਾ ਪਾਕਿ ਦੀ ਘਟੀਆ ਕਰਤੂਤ-ਖੰਨਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਮੁਲਾਜ਼ਮ-ਪੈਨਸ਼ਨਰ ਫ਼ਰੰਟ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।