ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਬੱਸ ਸਟੈਂਡ ਦੇ ਰੈਸਟ ਰੂਮ 'ਚ ਵਿਸ਼ੇਸ਼ ਇਕੱਤਰਤਾ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਡਿਪੂ ਤੋਂ ਚਰਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ 'ਚ ਪੰਜਾਬ ਰੋਡਵੇਜ਼ ਦੇ ਕਰੀਬ ਸਾਰੇ ਡਿਪੂਆਂ ਦੀਆਂ ਵਰਕਸ਼ਾਪਾਂ ਦੇ ਟੈਕਨੀਕਲ ਵਰਕਰ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਪੰਜਾਬ ਰੋਡਵੇਜ਼/ਪਨਬੱਸ ਵਰਕਸ਼ਾਪ ਕਮੇਟੀ ਬਣਾਈ ਗਈ | ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਡਿਪੂ ਤੋਂ ਗੁਰਵਿੰਦਰ ਸਿੰਘ, ਚੰਡੀਗੜ੍ਹ ਡਿਪੂ ਤੋਂ ਮਨਮਿੰਦਰਪਾਲ ਸਿੰਘ ਨਵਾਂਸ਼ਹਿਰ ਡਿਪੂ ਤੋਂ ਗੁਰਪ੍ਰੀਤ ਸਿੰਘ, ਲੁਧਿਆਣਾ ਡਿਪੂ ਤੋਂ ਗੁਰਦੀਪ ਸਿੰਘ, ਮੋਗਾ ਡਿਪੂ ਤੋਂ ਦਵਿੰਦਰ ਸਿੰਘ ਅਤੇ ਹੁਸ਼ਿਆਰਪੁਰ ਡਿਪੂ ਤੋਂ ਚਰਨਜੀਤ ਸਿੰਘ ਨੂੰ ਅਧਿਕਾਰ ਅਤੇ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ | ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਚੁਣੀ ਗਈ ਕਮੇਟੀ ਵਲੋਂ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਕਮੇਟੀ ਅਤੇ ਡਿਪੂਆਂ ਦੇ ਵਰਕਸ਼ਾਪ ਕਾਮਿਆਂ ਦੀ ਅਗਲੀ ਮੀਟਿੰਗ 15 ਨਵੰਬਰ ਨੂੰ ਜਲੰਧਰ ਵਿਖੇ ਸਵੇਰੇ 10 ਵਜੇ ਹੋਵੇਗੀ |