26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਯੂਥ ਸਿਟੀਜ਼ਨ ਕੌਂਸਲ ਪੰਜਾਬ ਵਲੋਂ ਹੁਸ਼ਿਆਰਪੁਰ ਜ਼ਿਲੇ੍ਹ ਦੇ ਇਲਾਕੇ ਨੂੰ ਨਵੇਂ ਜ਼ਿਲੇ੍ਹ ਨਾਲ ਜੋੜਨ ਦਾ ਵਿਰੋਧ <br/>

ਅਜੀਤ ਡੈਸਕ 06-11-2025
ਹੁਸ਼ਿਆਰਪੁਰ, 5 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲੇ੍ਹ ਨੂੰ ਕੱਟ ਕੇ ਛੋਟਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਅਤੇ ਗੜ੍ਹਸ਼ੰਕਰ ਤਹਿਸੀਲ ਨੂੰ ਨਵੇਂ ਜ਼ਿਲੇ੍ਹ ਨਾਲ ਜੋੜਨ ਦੇ ਸਰਕਾਰ ਦੇ ਫ਼ੈਸਲੇ ਦਾ ਯੂਥ ਸਿਟੀਜ਼ਨ ਕੌਂਸਲ ਪੰਜਾਬ ਸਖ਼ਤ ਵਿਰੋਧ ਕਰਦੀ ਹੈ | ਉਕਤ ਵਿਚਾਰ ਯੂਥ ਸਿਟੀਜ਼ਨ ਕੌਂਸਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਨੇ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਸ਼ਲਾਘਾਯੋਗ ਕਦਮ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਸਰਕਾਰ ਦੀ ਨਾਲਾਇਕੀ ਦੇ ਕਾਰਨ ਅਜਿਹੇ ਮਹੱਤਵਪੂਰਨ ਵਿਸ਼ੇ ਦੇ ਸੰਬੰਧ 'ਚ ਹੁਸ਼ਿਆਰਪੁਰ ਵਾਸੀਆਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਹੈ | ਡਾ ਘਈ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਰੂਪਨਗਰ ਦਾ ਨਾਂਅ ਬਦਲ ਕੇ ਹੀ ਸ੍ਰੀ ਅਨੰਦਪੁਰ ਸਾਹਿਬ ਕਰ ਦੇਵੇ ਤਾਂ ਇਸਦਾ ਸਾਰੇ ਸਵਾਗਤ ਕਰਨਗੇ ਅਤੇ ਕਿਸੇ ਹੋਰ ਜ਼ਿਲੇ੍ਹ ਦਾ ਕੋਈ ਹਿੱਸਾ ਵੀ ਨਹੀਂ ਕੱਟਿਆ ਜਾਵੇਗਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਪਹਿਲਾਂ ਹੀ ਰੂਪਨਗਰ ਜ਼ਿਲੇ੍ਹ ਦੀ ਤਹਿਸੀਲ ਦੇ ਰੂਪ 'ਚ ਸਥਾਪਿਤ ਹੈ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਖੁਰਾਲਗੜ੍ਹ ਸਥਾਪਿਤ ਹੈ, ਜੋ ਜ਼ਿਲੇ੍ਹ ਦੇ ਮਾਣ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਹੁਸ਼ਿਆਰਪੁਰ ਹੀ ਨਹੀਂ ਬਲਕਿ ਦੇਸ਼ ਵਿਦੇਸ਼ 'ਚ ਰਹਿਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਯੂਥ ਸਿਟੀ ਕੌਂਸਲ ਪੰਜਾਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਹੁਸ਼ਿਆਰਪੁਰ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਪੂਰਾ ਸਹਿਯੋਗ ਦੇਵੇਗੀ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼/ਪਨਬੱਸ ਵਰਕਸ਼ਾਪ ਕਮੇਟੀ ਤੇ ਟੈਕਨੀਕਲ ਕਾਮਿਆਂ ਦੀ ਮੀਟਿੰਗ <br/> ਅਗਲੀ ਖ਼ਬਰ ਯੂਥ ਸਿਟੀਜ਼ਨ ਕੌਂਸਲ ਪੰਜਾਬ ਵਲੋਂ ਹੁਸ਼ਿਆਰਪੁਰ ਜ਼ਿਲੇ੍ਹ ਦੇ ਇਲਾਕੇ ਨੂੰ ਨਵੇਂ ਜ਼ਿਲੇ੍ਹ ਨਾਲ ਜੋੜਨ ਦਾ ਵਿਰੋਧ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।