19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਿਆਤ ਬਾਹਰਾ ਯੂਨੀਵਰਸਿਟੀ 'ਚ 'ਪ੍ਰੇਰਨਾਦਾਇਕ ਏਕ ਸਫ਼ਰ' ਕਿਤਾਬ ਜਾਰੀ <br/>

ਅਜੀਤ ਡੈਸਕ 04-11-2025
ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਪ੍ਰੇਰਨਾਦਾਇਕ ਜੀਵਨ 'ਤੇ ਆਧਾਰਿਤ ਕਿਤਾਬ 'ਪ੍ਰੇਰਨਾਦਾਇਕ ਏਕ ਸਫ਼ਰ' ਜਾਰੀ ਕੀਤੀ ਗਈ | ਪ੍ਰਸਿੱਧ ਲੇਖਕ ਡਾ. ਜੋਤੀ ਵਰਮਾ ਵਲੋਂ ਲਿਖੀ ਗਈ ਇਹ ਕਿਤਾਬ ਅਵਿਨਾਸ਼ ਰਾਏ ਖੰਨਾ ਦੇ ਜੀਵਨ ਸੰਘਰਸ਼ਾਂ, ਲੀਡਰਸ਼ਿਪ ਗੁਣਾਂ, ਵਿਚਾਰਧਾਰਾ ਤੇ ਸਮਾਜ ਸੇਵਾ ਪ੍ਰਤੀ ਨਿਰਸਵਾਰਥ ਵਚਨਬੱਧਤਾ ਨੂੰ ਸੁੰਦਰ ਤੇ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੀ ਹੈ | ਇਹ ਕਿਤਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਚੰਦਰ ਮੋਹਨ ਵਲੋਂ ਜਾਰੀ ਕੀਤੀ ਗਈ | ਡਾ. ਚੰਦਰ ਮੋਹਨ ਨੇ ਕਿਹਾ ਕਿ 'ਪ੍ਰੇਰਨਾਦਾਇਕ ਏਕ ਸਫ਼ਰ' ਸਿਰਫ਼ ਇੱਕ ਜੀਵਨੀ ਨਹੀਂ ਹੈ, ਸਗੋਂ ਪ੍ਰੇਰਨਾ ਦਾ ਸਰੋਤ ਹੈ ਜੋ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਅਵਿਨਾਸ਼ ਰਾਏ ਖੰਨਾ ਦਾ ਜੀਵਨ ਅਨੁਸ਼ਾਸਨ, ਸਮਰਪਣ ਤੇ ਨਿਰਸਵਾਰਥ ਸੇਵਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ | ਲੇਖਕ ਡਾ. ਜੋਤੀ ਵਰਮਾ ਨੇ ਕਿਹਾ ਕਿ ਅਵਿਨਾਸ਼ ਰਾਏ ਖੰਨਾ ਦਾ ਜੀਵਨ ਉਨ੍ਹਾਂ ਸਾਰਿਆਂ ਲਈ ਪ੍ਰੇਰਨਾ ਹੈ ਜੋ ਨਿਰਸਵਾਰਥ ਹੋ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਹਨ | ਇਸ ਮੌਕੇ ਸ਼ਹਿਰ ਦੇ ਪਤਵੰਤੇ, ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।