19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਖੇਡ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 04-11-2025
ਹਰਿਆਣਾ, 3 ਨਵੰਬਰ (ਹਰਮੇਲ ਸਿੰਘ ਖੱਖ)- ਸਰ ਮਾਰਸ਼ਲ ਐਜੂਕੇਸ਼ਨਲ ਇੰਸਟੀਚਿਊਟ ਵੱਲੋਂ ਕਰਵਾਏ ਗਏ ਅੰਤਰ ਸਕੂਲ ਖੇਡ ਮੁਕਾਬਲੇ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਅਗਵਾਈ ਹੇਠ ਕਰਵਾਏ ਗਏ, ਜਿੱਥੇ ਬੱਚਿਆਂ ਨੇ ਦੌੜ, ਡਿਸਕਸ ਥ੍ਰੋ, ਵਾਲੀਬਾਲ, ਹੈਮਰ ਥ੍ਰੋ, ਸ਼ਾਟ ਪੁੱਟ, ਲੰਬੀ ਛਾਲ, ਖੋ-ਖੋ, ਬੈਡਮਿੰਟਨ, ਟੈਨਿਸ, ਰੱਸਾਕਸ਼ੀ, ਕਬੱਡੀ, ਸ਼ਤਰੰਜ ਆਦਿ ਖੇਡਾਂ 'ਚ ਜਿੱਤਾਂ ਪ੍ਰਾਪਤ ਕੀਤੀਆਂ | ਪਿ੍ੰਸੀਪਲ ਰਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ, ਭਲਿਆਲਾ ਸਕੂਲ ਦੇ ਬੱਚਿਆਂ ਨੇ 21 ਸੋਨ ਤਗਮੇ ਜਿੱਤ ਕੇ ਸੈਂਚੁਰੀ ਟਰਾਫ਼ੀ ਜਿੱਤੀ, ਜਦੋਂ ਕਿ ਸਰ ਮਾਰਸ਼ਲ ਕਾਨਵੈਂਟ ਸਕੂਲ ਨਾਨੋਵੈਲ ਵੇਦ ਦੇ ਬੱਚਿਆਂ ਨੇ 19 ਸੋਨ ਤਗਮੇ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਰ ਮਾਰਸ਼ਲ ਕਾਨਵੈਂਟ ਸਕੂਲ ਬੈਸ ਅਵਾਨ ਦੇ ਬੱਚਿਆਂ ਨੇ 18 ਸੋਨ ਤਗਮੇ ਜਿੱਤ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਲੰਬੀ ਛਾਲ (ਅੰਡਰ 11 ਸਾਲ) ਲੜਕੀਆਂ 'ਚ ਕੀਰਤਕਾ ਨੇ ਤੇ ਲੜਕਿਆਂ 'ਚ ਰੀਤੇਕ ਪਹਿਲਾ ਸਥਾਨ, ਡਿਸਕਸ ਥ੍ਰੋ (ਲੜਕੀਆਂ) 'ਚ ਗੁਰਲੀਨ ਨੇ ਤੇ ਲੜਕਿਆਂ 'ਚ ਅਨਮੋਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ | ਖੋ-ਖੋ 'ਚ ਅੰਡਰ 17, 19) 'ਚ ਭਲਿਆਲਾ ਸਕੂਲ ਨੇ ਪਹਿਲਾ ਸਥਾਨ, ਵਾਲੀਬਾਲ (ਅੰਡਰ 17) ਲੜਕੀਆਂ 'ਚ ਭਲਿਆਲਾ ਸਕੂਲ ਨੇ ਪਹਿਲਾ ਸਥਾਨ ਜਦਕਿ ਲੜਕਿਆਂ 'ਚ ਭਲਿਆਲਾ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਰਜਿੰਦਰ ਸਿੰਘ ਮਾਰਸ਼ਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਕੁਲਵੰਤ ਸਿੰਘ ਮਾਰਸ਼ਲ, ਬਲਵਿੰਦਰ ਕੌਰ ਮਾਰਸ਼ਲ, ਗੁਰਮੇਲ ਸਿੰਘ, ਜਗਤਜੀਤ ਸਿੰਘ, ਸਕੂਲ ਕੋਚ ਕੁੰਜਨ, ਕੋਆਰਡੀਨੇਟਰ ਰਾਜੇਸ਼ ਕੁਮਾਰੀ, ਹਰਦੀਪ ਕੌਰ, ਰਾਜੀਵ, ਪ੍ਰੇਰਨਾ, ਕੁਲਦੀਪ ਕੌਰ, ਅੰਜਨਾ ਸ਼ਰਮਾ, ਰੰਜੂ ਸਲਾਰੀਆ, ਮਮਤਾ, ਪ੍ਰਦੀਪ, ਵੇਦਿਕਾ, ਕਾਜਲ ਸ਼ਰਮਾ, ਅੰਜਨਾ ਰਾਣੀ, ਕੰਚਨ, ਮਨੀਸ਼, ਕਰਿਸ਼ਮਾਂ, ਦਿਕਸ਼ਾ, ਜਸਵਿੰਦਰ ਕੌਰ, ਹਰਜਿੰਦਰ ਕੌਰ, ਨੇਹਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਗੜ੍ਹਦੀਵਾਲਾ ਵਿਖੇ ਗੁਰਬਾਣੀ ਕੰਠ ਤੇ ਦਸਤਾਰ ਸਜਾਓ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਰਿਆਤ ਬਾਹਰਾ ਯੂਨੀਵਰਸਿਟੀ 'ਚ 'ਪ੍ਰੇਰਨਾਦਾਇਕ ਏਕ ਸਫ਼ਰ' ਕਿਤਾਬ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।