19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 04-11-2025
ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਮੰਝਪੁਰ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਪਿੰਡ ਮੰਝਪੁਰ ਦੀ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੰਝਪੁਰ ਤੋਂ ਆਰੰਭ ਹੋ ਕੇ ਗੁਰਦੁਆਰਾ ਬਾਹਰਲਾ ਡੇਰਾ, ਪਿੰਡ ਭੰਗਾਲਾ, ਗੁਰਦਾਸਪੁਰ, ਹਰਚੰਦ, ਜਹਾਨਪੁਰ, ਲਾਡਪੁਰ, ਮਹਿਤਾਬਪੁਰ, ਗੁਰਦੁਆਰਾ ਧਰਮ ਪ੍ਰਕਾਸ਼ ਮੰਝਪੁਰ ਤੋਂ ਗੁਰਦੁਆਰਾ ਪਿੰਡ ਮੰਝਪੁਰ ਵਿਖੇ ਸਮਾਪਤ ਹੋਇਆ | ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਨਗਰ ਕੀਰਤ ਦਾ ਸਵਾਗਤ ਕੀਤਾ ਅਤੇ ਸੰਗਤਾਂ ਵਲੋਂ ਗੁਰੂ ਦੇ ਲੰਗਰ, ਚਾਹ ਦੇ ਲੰਗਰ, ਫਰੂਟ ਆਦਿ ਦੇ ਲੰਗਰ ਲਗਾਏ ਗਏ | ਇਸ ਨਗਰ ਕੀਰਤਨ ਵਿਚ ਗੁਰੂ ਸਾਹਿਬ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਈਸ਼ਰ ਸਿੰਘ ਮੰਝਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਨਗਰ ਕੀਰਤਨ ਵਿਚ ਗੁਰਦੁਆਰਾ ਮੰਝਪੁਰ ਦੇ ਪ੍ਰਧਾਨ ਸਰਦਾਰ ਮਿਹਰ ਸਿੰਘ, ਡੀ. ਐਸ. ਪੀ. ਰਪਿੰਦਰ ਸਿੰਘ ਪਿੰਡ ਦੇ ਸਰਪੰਚ ਕੇਸ਼ਰ ਸਿੰਘ, ਹਿੰਮਤ ਸਿੰਘ, ਕੁਲਵੰਤ ਸਿੰਘ, ਰਵੇਲ ਸਿੰਘ ਸਾਬਕਾ ਸਰਪੰਚ, ਮਹਿੰਗਾ ਸਿੰਘ ਸਾਬਕਾ ਸਰਪੰਚ, ਟੇਕ ਸਿੰਘ, ਤਰਸੇਮ ਸਿੰਘ, ਸਮਿੰਦਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਮਾਸਟਰ ਅਤਰ ਸਿੰਘ, ਅੰਮਿ੍ਤਪਾਲ ਸਿੰਘ ਮੰਝਪੁਰ, ਦਵਿੰਦਰ ਸਿੰਘ, ਕਰਮ ਸਿੰਘ, ਰਵਿੰਦਰ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਰਿਆਤ ਬਾਹਰਾ ਯੂਨੀਵਰਸਿਟੀ 'ਚ 'ਪ੍ਰੇਰਨਾਦਾਇਕ ਏਕ ਸਫ਼ਰ' ਕਿਤਾਬ ਜਾਰੀ <br/> ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਵਿਚ ਆਈ.ਟੀ. ਖੇਤਰ 'ਚ ਕਰੀਅਰ ਦੇ ਮੌਕਿਆਂ ਬਾਰੇ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।