02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵਲੋਂ ਲਗਾਏ ਖੂਨਦਾਨ ਕੈਂਪ ਦਾ ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ

ਅਜੀਤ ਡੈਸਕ 19-10-2025
ਟਾਂਡਾ ਉੜਮੜ, 18 ਅਕਤੂਬਰ (ਭਗਵਾਨ ਸਿੰਘ ਸੈਣੀ)-ਸਰਬੱਤ ਦਾ ਭਲਾ ਵੈੱਲਫੇਅਰ ਸੁਸਾਇਟੀ ਵਲੋਂ ਆਪਣੇ ਸਮਾਜ ਸੇਵੀ ਮਿਸ਼ਨ ਤਹਿਤ ਖੂਨਦਾਨ ਕੈਂਪ ਲਗਾਇਆ | ਮੰਟੂ ਬੈਂਚਾਂ, ਮਨਪ੍ਰੀਤ ਸਿੰਘ ਮਣੀ ਸਹਿਬਾਜ਼ਪੁਰ, ਹੈਪੀ ਬਸਤੀ, ਸੁਖਵਿੰਰਜੀਤ ਸਿੰਘ ਬੀਰਾ ਝੱਜੀਪਿੰਡ, ਦਮਨ ਅੰਬਾਲਾ ਤੇ ਹੀਰਾ ਲਾਲ ਭੱਟੀ ਦੀ ਦੇਖ-ਰੇਖ ਹੇਠ ਬਾਬਾ ਬੂਟਾ ਭਗਤ ਯਾਦਗਾਰੀ ਹਾਲ ਵਿਚ ਲਗਾਏ ਕੈਂਪ ਦੌਰਾਨ ਸਭ ਤੋਂ ਪਹਿਲਾ ਇਤਿਹਾਸਿਕ ਗੁਰਦੁਆਰਾ ਪੁਲਪੁਖਤਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਕੈਂਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਗਿਲਜੀਆਂ ਨੇ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਸੁਸਾਇਟੀ ਦੇ ਸਮੂਹ ਟੀਮ ਵਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਸ ਦੌਰਾਨ ਕਮਲ ਬਲੱਡ ਸੈਂਟਰ ਜਲੰਧਰ ਦੀ ਟੀਮ ਦੇ ਡਾ. ਅਨੁਭਵ ਗੁਪਤਾ, ਡਾ. ਮਨਪ੍ਰੀਤ, ਡਾ. ਅਰੁਣ, ਬਲਜੀਤ ਇਸ਼ਫਾਕ, ਸਲੋਨੀ ਪ੍ਰਭਜੋਤ ਅਤੇ ਸੰਤ ਰੰਗੀ ਰਾਮ ਹਸਪਤਾਲ ਬਲੱਡ ਬੈਕ ਜਾਜਾ ਦੀ ਟੀਮ ਡਾ. ਗੁਰਦੇਵ ਸਿੰਘ, ਡਾ. ਸਰਵੇਸ਼ ਪਰਮਿੰਦਰ ਸਿੰਘ, ਬਰਿੰਦਰ ਸਿੰਘ, ਬਿਊਟੀ, ਕੁਲਵਿੰਦਰ ਕੌਰ ਨੇ ਸੇਵਾਵਾਂ ਦਿੱਤੀਆਂ | ਇਸ ਦੌਰਾਨ 64 ਯੂਨਿਟ ਖੂਨ ਇਕੱਤਰ ਹੋਇਆ ਤੇ ਅਨੇਕਾਂ ਨੌਜਵਾਨਾਂ ਨੇ ਖੂਨਦਾਨ ਸੰਬੰਧੀ ਰਜਿਸਟ੍ਰੇਸ਼ਨ ਕਰਵਾਈ | ਇਸ ਮੌਕੇ ਐੱਸ. ਐੱਮ. ਓ. ਟਾਂਡਾ ਡਾ. ਕਰਨ ਕੁਮਾਰ ਸੈਣੀ, ਡਾ. ਕੇਵਲ ਸਿੰਘ ਕਾਜਲ ਤੇ ਡਾ. ਗੁਰਜੋਤ ਸਿੰਘ ਪਾਬਲਾ ਦੀ ਦੇਖ-ਰੇਖ ਵਿਚ ਲਗਾਏ ਮੈਡੀਕਲ ਕੈਂਪ 'ਚ ਡਾ. ਸਰੋਜ ਕੁਮਾਰੀ, ਡਾ. ਰਵੀ ਕੁਮਾਰ, ਅਮਨਦੀਪ ਕੌਰ ਤੇ ਕੁਲਦੀਪ ਕੌਰ, ਵੇਵਜ ਹਸਪਤਾਲ ਦੀ ਟੀਮ ਗੁਰਲੀਨ ਕੌਰ, ਸੁਪਿੰਦਰਪ੍ਰੀਤ ਸਿੰਘ ਨੇ ਆਏ ਲੋਕਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਦਵਾਈਆਂ ਦਿੱਤੀਆਂ | ਪ੍ਰਬੰਧਕਾਂ ਵਲੋਂ ਸਾਬਕਾ ਮੰਤਰੀ ਗਿਲਜੀਆਂ ਤੇ ਹੋਰਨਾਂ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਅਵਤਾਰ ਸਿੰਘ ਖੋਖਰ, ਗਗਨ ਵੈਦ, ਦੀਪ ਨਰੀਆਲ, ਜੱਸੀ ਔਜਲਾ ਸਹਿਬਾਜ਼ਪੁਰ, ਅਵਤਾਰ ਸਿੰਘ ਗਿੱਲ, ਦਿਲਬਾਗ ਸਿੰਘ ਵਿਰਕ, ਪ੍ਰਧਾਨ ਨਗਰ ਕੌਂਸਲ ਗੁਰਸੇਵਕ ਮਾਰਸ਼ਲ, ਜਗਜੀਵਨ ਜੱਗੀ, ਦੇਸ ਰਾਜ ਡੋਗਰਾ, ਰਾਜੇਸ਼ ਲਾਡੀ, ਵਿਨੋਦ ਸੈਣੀ, ਪੰਕਜ ਸਚਦੇਵਾ, ਕਿ੍ਸ਼ਨ ਬਿੱਟੂ, ਡਾ. ਅਮਿਤ ਪਾਠਕ, ਡਾ. ਰੋਹਿਤ ਪਾਠਕ, ਸੁੱਖਾਂ ਦੇਹਰੀਵਾਲ, ਡਾ. ਪ੍ਰੀਤ ਮਹਿੰਦਰ ਸਿੰਘ, ਡਾ. ਕਰਮਜੀਤ ਸਿੰਘ, ਜਸਵਿੰਦਰ ਕਾਕਾ, ਸੁੰਦਰੀ ਖੋਸਲਾ, ਰੋਹਿਤ ਕੁਮਾਰ ਕਾਲਾ, ਆਸ਼ੂ ਵੈਦ, ਸਨੀ ਪੰਡਿਤ, ਹਨੀ ਅੰਬਾਲਾ, ਸੁਖਦੀਪ ਸਿੰਘ, ਜੱਸਾ ਪੰਡਿਤ, ਬੱਗਾ ਸਿੱਧੂ, ਲਾਲੀ ਦੁੱਗਰੀ, ਲੱਕੀ ਟਾਂਡਾ, ਹੈਰੀ ਪਲਾਹਾ, ਮਨਦੀਪ ਮੰਨਾ, ਜੱਸੀ ਜਾਜਾ, ਸਲੀਮ ਹਰਿਆਣਾ, ਨਵੀ ਕੰਗਾ, ਵਿੱਕੀ ਜਹੂਰਾ, ਦੀਪ ਓਹੜਪੁਰ, ਵਿਪਨ ਮਰਵਾਹਾ, ਰਾਕੇਸ਼ ਬਿੱਟੂ, ਸਰਪੰਚ ਲਾਹੋਰਾ, ਗੁਰਜੀਤ ਸਿੰਘ ਬਾਜਵਾ, ਰਵਿਪਾਲ ਸਿੰਘ ਬਾਜਵਾ, ਸੁਖਰਾਜ ਸਿੱਧੂ, ਬ੍ਰਹਮਜੀਤ ਸੈਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟਰੱਕ ਨਾਲ ਸਿੱਧੀ ਟੱਕਰ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਦੀ ਚੋਣ ਰੈਲੀ ਦੌਰਾਨ ਸ਼ਾਤਮਈ ਪ੍ਰਦਰਸ਼ਨ ਕਰਦੇ ਕੰਪਿਊਟਰ ਅਧਿਆਪਕਾਂ 'ਤੇ ਲਾਠੀਚਾਰਜ ਕਰਨ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।