01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਟਰੱਕ ਨਾਲ ਸਿੱਧੀ ਟੱਕਰ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ

ਅਜੀਤ ਡੈਸਕ 19-10-2025
ਗੜ੍ਹਸ਼ੰਕਰ, 18 ਅਕਤੂਬਰ (ਧਾਲੀਵਾਲ)-ਇਥੇ ਹੁਸ਼ਿਆਰਪੁਰ ਰੋਡ 'ਤੇ ਸ਼ਹਿਰ ਤੋਂ ਬਾਹਰਵਾਰ ਭੱਜਲਾਂ ਫਾਟਕ ਨਜ਼ਦੀਕ ਟਰੱਕ ਨਾਲ ਸਿੱਧੀ ਟੱਕਰ 'ਚ ਮੋਟਰਸਾਈਕਲ ਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਪਿੰਡ ਦਦਿਆਲ ਵਾਸੀ ਅਭੈ (24) ਪੁੱਤਰ ਪਰਮਜੀਤ ਸਿੰਘ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ | ਦੁਪਹਿਰ ਸਮੇਂ ਪਿੰਡ ਭੱਜਲਾਂ ਫਾਟਕ ਨੇੜੇ ਮੁੱਖ ਸੜਕ 'ਤੇ ਅਭੈ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਟਰੱਕ ਪੀ. ਬੀ. 32 ਕੇ 8949 ਨਾਲ ਟਕਰਾ ਗਿਆ | ਘਟਨਾ 'ਚ ਅਭੈ ਦੇ ਸਿਰ 'ਚ ਸੱਟ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਦੱਸਿਆ ਜਾ ਰਿਹਾ ਕਿ ਅਭੈ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੇ ਪਿਤਾ ਪਰਮਜੀਤ ਸਿੰਘ ਦੀ ਪਿਛਲੇ ਸਾਲ ਡੁਬਈ ਵਿਖੇ ਮੌਤ ਹੋ ਗਈ ਸੀ | ਪੁਲਿਸ ਵਲੋਂ ਘਟਨਾ ਸੰਬੰਧੀ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਦੁਸਹਿਰਾ ਗਰਾਊਾਡ 'ਚ ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਨੂੰ ਕਰਵਾਇਆ ਬੰਦ ਅਗਲੀ ਖ਼ਬਰ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵਲੋਂ ਲਗਾਏ ਖੂਨਦਾਨ ਕੈਂਪ ਦਾ ਸਾਬਕਾ ਮੰਤਰੀ ਗਿਲਜੀਆਂ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।