24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਕਟੋਰੀਆ ਸਕੂਲ ਮੁਕੇਰੀਆਂ ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 26-09-2025
ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ)- ਬੀਤੇ ਦਿਨੀਂ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਹੋਣਹਾਰ ਖਿਡਾਰੀਆਂ ਨੇ ਜ਼ੋਨਲ ਐਥਲੈਟਿਕਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਤਗਮੇ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਲੜਕਿਆਂ ਵਿਚ ਜਸਮੀਤ ਮੰਨ (12ਵੀਂ ਕਾਮਰਸ) ਨੇ ਅੰਡਰ-19 ਸ਼ਾਟ-ਪੁੱਟ ਵਿਚ ਸੋਨ ਤਗਮਾ ਜਿੱਤਿਆ | ਰੁਦ੍ਰ ਪ੍ਰਤਾਪ (12ਵੀਂ ਕਾਮਰਸ) ਨੇ ਅੰਡਰ-19 ਡਿਸਕਸ ਥਰੋਅ ਵਿਚ ਸੋਨੇ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਉੱਚਾ ਕੀਤਾ | ਜਸਮੀਤ (12ਵੀਂ ਕਾਮਰਸ) ਨੇ ਅੰਡਰ-19 ਡਿਸਕਸ ਥਰੋਅ ਵਿਚ ਚਾਂਦੀ ਤਗਮਾ ਵੀ ਜਿੱਤਿਆ ਅਤੇ ਮਨਮੀਤ ਸਿੰਘ (ਦਸਵੀਂ) ਨੇ ਅੰਡਰ-17 ਡਿਸਕਸ ਥਰੋਅ ਵਿਚ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ | ਲੜਕੀਆਂ ਵਿਚ ਅਵਨੀਤ ਕੌਰ (ਦਸਵੀਂ) ਨੇ ਅੰਡਰ-19 100 ਮੀਟਰ ਰੇਸ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ | ਇਸ ਦੇ ਨਾਲ-ਨਾਲ ਸਮਿ੍ੱਧੀ (ਛੇਵੀਂ ਏ), ਕੀਵਪ੍ਰੀਤ (ਛੇਵੀਂ ਏ), ਅਰਾਧਿਆ (ਸੱਤਵੀਂ ਏ) ਅਤੇ ਜਾਨਵੀ (ਸੱਤਵੀਂ ਏ) ਨੇ ਅੰਡਰ-14 4__1MP__100 ਰਿਲੇ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਨੂੰ ਸਮਰਪਿਤ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐਸ. ਮੁਲਤਾਨੀ ਅਤੇ ਨੀਰੂ ਮੁਲਤਾਨੀ, ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਖੇਡ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ | ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਰੁਚੀ ਮੁਤਾਬਿਕ ਭਾਗ ਲੈਣਾ ਚਾਹੀਦਾ ਹੈ |
ਪਿਛਲੀ ਖ਼ਬਰ ਕੇ.ਡੀ. ਸਾਨਨ ਨੇਤਰ ਹਸਪਤਾਲ 'ਚੋਂ 86 ਹਜ਼ਾਰ ਰੁਪਏ ਚੋਰੀ ਅਗਲੀ ਖ਼ਬਰ ਐਲੀ. ਵਿਵੇਕ ਸਾਹਨੀ ਦਾ ਇੰਟਰਨੈਸ਼ਨਲ ਪ੍ਰੇਜ਼ੀਡੈਂਟ ਐਪ੍ਰੀਸੇਸ਼ਨ ਸਰਟੀਫਿਕੇਟ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।