24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਓਜ਼ੋਨ ਪਰਤ ਦੀ ਸੁਰੱਖਿਆ ਸੰਬੰਧੀ ਲਾਇਨਜ਼ ਕਲੱਬਾਂ ਨੇ ਸਕੂਲ 'ਚ ਸੈਮੀਨਾਰ ਲਗਾਇਆ

ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾਂ ਕੋਹਿਨੂਰ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਹੁਸ਼ਿਆਰਪੁਰ ਸਮਰਪਣ ਐਕਟਿਵ ਵਲੋਂ ਓਜ਼ੋਨ ਪਰਤ ਦੀ ਰੱਖਿਆ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਸੇਂਟ ਆਰ.ਐਨ.ਏ.ਜੀ. ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਲਗਾਇਆ ਗਿਆ | ਸੈਮੀਨਾਰ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਲਾਇਨਜ਼ ਕਲੱਬਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਨਾਦਾਇਕ ਹਨ | ਇਸ ਮੌਕੇ ਲਾਇਨ ਡਾ. ਮੁਖ਼ਤਿਆਰ ਸਿੰਘ ਧਾਲੀਵਾਲ ਪ੍ਰਧਾਨ, ਲਾਇਨ ਡਾ. ਤੇਜਬੀਰ ਸਿੰਘ ਧਾਲੀਵਾਲ ਸਕੱਤਰ, ਲਾਇਨ ਐਮ.ਪੀ. ਸਿੱਧੂ ਜ਼ੋਨ ਚੇਅਰਮੈਨ, ਰਿਟਾ: ਐਕਸੀਅਨ ਲਾਇਨ ਐਸ.ਪੀ. ਜੱਖੂ, ਤੇ ਲਾਇਨ ਮੋਹਨ ਲਾਲ ਖ਼ਜ਼ਾਨਚੀ ਵਲੋਂ ਓਜ਼ੋਨ ਪਰਤ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਚੌਧਰੀ ਮੁਖੀ ਰਾਮ, ਸੰਸਥਾਪਕ ਤਰਸੇਮ ਗੁਪਤਾ, ਮੁੱਖ ਪ੍ਰਬੰਧਕ ਰੀਨਾ ਗੋਇਲ ਨੇ ਵੀ ਓਜ਼ੋਨ ਦੀ ਸੁਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਰੇਲਵੇ ਮੰਡੀ ਸਕੂਲ 'ਚ ਅਧਿਆਪਕਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਜੀ.ਟੀ.ਯੂ. ਵਲੋਂ ਹੜ੍ਹ ਪੀੜਤ ਮਿਡ-ਡੇ-ਮੀਲ ਵਰਕਰ ਦੀ ਆਰਥਿਕ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।