24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੀ.ਟੀ.ਯੂ. ਵਲੋਂ ਹੜ੍ਹ ਪੀੜਤ ਮਿਡ-ਡੇ-ਮੀਲ ਵਰਕਰ ਦੀ ਆਰਥਿਕ ਮਦਦ

ਅਜੀਤ ਡੈਸਕ 26-09-2025
ਕੋਟਫ਼ਤੂਹੀ, 25 ਸਤੰਬਰ (ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਸੂਰਜ ਪ੍ਰਕਾਸ਼ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਫੁਗਲਾਣਾ ਵਿਖੇ ਨਿਗੂਣੇ ਮਾਣ ਭੱਤੇ ਤੇ ਕੰਮ ਕਰ ਰਹੀ ਮਿਡ-ਡੇ-ਮੀਲ ਵਰਕਰ ਮੀਨਾ ਰਾਣੀ ਦੇ ਘਰ ਦੀ ਹਾਲਤ ਨੂੰ ਦੇਖਦਿਆਂ ਉਸਦੀ ਮਾਇਕ ਮਦਦ ਕੀਤੀ | ਇਸ ਸਬੰਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਬਲਾਕ ਕੋਟਫ਼ਤੂਹੀ ਦੇ ਅਧਿਆਪਕਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤੀਹ ਹਜ਼ਾਰ ਰੁਪਏ ਦੀ ਮਾਲੀ ਮਦਦ ਇਕੱਤਰ ਕਰ ਕੇ ਉਕਤ ਮਿਡ-ਡੇ-ਮੀਲ ਵਰਕਰ ਨੂੰ ਦਿੱਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮੀਂਹ ਦੇ ਚੱਲਦਿਆਂ ਔਰਤ ਦੇ ਘਰ ਦੀ ਛੱਤ ਡਿਗ ਪਈ ਸੀ | ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਵੀ ਮਿਡ-ਡੇ-ਮੀਲ ਵਰਕਰ ਦੇ ਘਰ ਦਾ ਮੁਆਇਨਾ ਕਰ ਕੇ ਉਚਿੱਤ ਮੁਆਵਜ਼ਾ ਦੇਵੇ | ਇਸ ਮੌਕੇ ਮਿਡ-ਡੇ-ਮੀਲ ਵਰਕਰ ਮੀਨਾ ਰਾਣੀ, ਉਂਕਾਰ ਸਿੰਘ, ਕਿਸਾਨ ਆਗੂ ਸੂਰਜ ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ, ਪਿ੍ੰਸੀਪਲ ਹਰ ਮਨੋਜ ਕੁਮਾਰ, ਬਲਾਕ ਨੋਡਲ ਅਫ਼ਸਰ ਨਰਿੰਦਰ ਸਿੰਘ, ਹੈੱਡ-ਟੀਚਰ ਜੋਤੀ ਮੈਡਮ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਬਖ਼ਸ਼ ਕੌਰ, ਰੀਤਾ ਦੇਵੀ, ਰਮਾ ਮੈਡਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਓਜ਼ੋਨ ਪਰਤ ਦੀ ਸੁਰੱਖਿਆ ਸੰਬੰਧੀ ਲਾਇਨਜ਼ ਕਲੱਬਾਂ ਨੇ ਸਕੂਲ 'ਚ ਸੈਮੀਨਾਰ ਲਗਾਇਆ ਅਗਲੀ ਖ਼ਬਰ ਐਸ. ਪੀ. ਐਨ. ਕਾਲਜ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕੈਂਪ-ਕਮ-ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।