24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਸ. ਪੀ. ਐਨ. ਕਾਲਜ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕੈਂਪ-ਕਮ-ਜਾਗਰੂਕਤਾ ਪ੍ਰੋਗਰਾਮ

ਅਜੀਤ ਡੈਸਕ 26-09-2025
ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਐਸ. ਪੀ. ਐਨ. ਕਾਲਜ ਦੇ ਜੀਵ ਵਿਗਿਆਨ ਵਿਭਾਗ ਤੇ ਵਿਦਿਆਰਥੀ ਵਿਕਾਸ ਕੇਂਦਰ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.), ਬਾਹੋਵਾਲ ਅਤੇ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ ਕੇਂਦਰ (ਐਫ. ਏ. ਐਸ. ਸੀ.), ਗੰਗੀਆਂ ਦੇ ਸਹਿਯੋਗ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕੈਂਪ-ਕਮ-ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਇਕ ਉਦਘਾਟਨੀ ਸੈਸ਼ਨ ਨਾਲ ਹੋਈ, ਜਿਸ 'ਚ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਮੌਜੂਦ ਪ੍ਰਮੁੱਖ ਪਤਵੰਤਿਆਂ 'ਚ ਡਾ. ਮਨਿੰਦਰ ਸਿੰਘ ਬੋਂਸ (ਐਸੋਸੀਏਟ ਡਾਇਰੈਕਟਰ, ਕੇ. ਵੀ. ਕੇ., ਬਾਹੋਵਾਲ), ਡਾ. ਚਰਨਜੀਤ ਕੌਰ (ਪਿ੍ੰਸੀਪਲ ਐਕਸਟੈਨਸ਼ਨ ਸਾਇੰਟਿਸਟ, ਐਫ. ਏ. ਐਸ. ਸੀ., ਗੰਗੀਆਂ), ਡਾ. ਰਾਕੇਸ਼ ਕੁਮਾਰ ਸ਼ਰਮਾ (ਸੀਨੀਅਰ ਐਕਸਟੈਨਸ਼ਨ ਸਾਇੰਟਿਸਟ ਕੀਟ ਵਿਗਿਆਨ, ਐਫ. ਏ. ਐਸ. ਸੀ., ਗੰਗੀਆਂ), ਡਾ. ਇੰਦਰਾ ਦੇਵੀ (ਜ਼ਿਲ੍ਹਾ ਐਕਸਟੈਨਸ਼ਨ ਸਾਇੰਟਿਸਟ ਫਲ, ਐਫ. ਏ. ਐਸ. ਸੀ., ਗੰਗੀਆਂ), ਤੇ ਸੁਨੀਤਾ ਸ਼ਾਮਿਲ ਸਨ | ਪ੍ਰੋਗਰਾਮ ਦੇ ਹਿੱਸੇ ਵਜੋਂ ਕਈ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਇੰਸਟੈਂਟ ਪੋਸਟਰ ਬਣਾਉਣਾ, ਲੇਖ ਲਿਖਣਾ ਅਤੇ ਵਾਦ-ਵਿਵਾਦ ਮੁਕਾਬਲੇ ਸ਼ਾਮਿਲ ਸਨ | ਇਸ ਤੋਂ ਬਾਅਦ ਇਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਰਾਹੀਂ ਵਿਦਿਆਰਥੀਆਂ ਨੇ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਤਰੀ ਭਾਈਚਾਰੇ ਤੱਕ ਪਹੁੰਚ ਕੀਤੀ | ਬਹਿਸ ਮੁਕਾਬਲੇ ਦਾ ਨਿਰਣਾ ਡਾ. ਦੀਪਿਕਾ ਸ਼ਰਮਾ, ਡਾ. ਅਮਰਿੰਦਰ ਕੌਰ ਤੇ ਪ੍ਰੋ. ਰੇਖਾ ਰਾਣੀ ਦੁਆਰਾ ਕੀਤਾ | ਲੇਖ ਲਿਖਣ ਮੁਕਾਬਲੇ ਦਾ ਨਿਰਣਾ ਪ੍ਰੋ. ਤਰਨਦੀਪ ਕੌਰ ਦੁਆਰਾ ਕੀਤਾ ਤੇ ਪੋਸਟਰ ਮੁਕਾਬਲੇ ਦਾ ਨਿਰਣਾ ਪ੍ਰੋ. ਪੰਕਜ ਸਰੀਨ ਤੇ ਡਾ. ਗੋਪੀ ਸ਼ਰਮਾ ਦੁਆਰਾ ਕੀਤਾ | ਤਕਨੀਕੀ ਸੈਸ਼ਨ 'ਚ ਮੌਜੂਦ ਮਾਹਿਰਾਂ ਨੇ ਮਹੱਤਵਪੂਰਨ ਸੂਝ-ਬੂਝ ਪੇਸ਼ ਕੀਤੀ | ਡਾ. ਮਨਿੰਦਰ ਸਿੰਘ ਬੋਸ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਇਕ ਵਿਸਤਰਿਤ ਭਾਸ਼ਨ ਦਿੱਤਾ | ਡਾ. ਚਰਨਜੀਤ ਕੌਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਹੋਰ ਵਿਸਥਾਰ ਨਾਲ ਦੱਸਿਆ | ਪ੍ਰੋਗਰਾਮ ਦਾ ਸੰਚਾਲਨ ਡਾ. ਰਾਕੇਸ਼ ਕੁਮਾਰ ਸ਼ਰਮਾ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ |
ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਹਿਸ ਮੁਕਾਬਲੇ 'ਚ ਸਿਮਰਨਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਲੇਖ ਲਿਖਣ ਮੁਕਾਬਲੇ 'ਚ ਪਹਿਲਾ, ਦੀਆ ਰਾਜ ਨੇ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸਮਾਪਤੀ ਸੈਸ਼ਨ 'ਚ ਡਾ. ਚਰਨਜੀਤ ਕੌਰ ਨੇ ਐੱਸ. ਪੀ. ਐਨ. ਕਾਲਜ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜੀ.ਟੀ.ਯੂ. ਵਲੋਂ ਹੜ੍ਹ ਪੀੜਤ ਮਿਡ-ਡੇ-ਮੀਲ ਵਰਕਰ ਦੀ ਆਰਥਿਕ ਮਦਦ ਅਗਲੀ ਖ਼ਬਰ ਸਿੱਖਿਆਵਾਂ ਨੂੰ ਜੀਵਨ ਜਾਂਚ ਬਣਾਇਆ ਜਾਵੇ - ਸਾਬਕਾ ਮੰਤਰੀ ਗਿਲਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।