15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੋਨਾਲੀਕਾ ਗਰੁੱਪ ਵਲੋਂ 'ਆਟਿਜ਼ਮ ਸਪੈਸ਼ਲ ਥੈਰਾਪਿਊਟਿਕ ਸਕੂਲ' ਦੀ ਸ਼ੁਰੂਆਤ ਏ. ਐਸ. ਮਿੱਤਲ ਤੇ ਸੰਗੀਤਾ ਮਿੱਤਲ ਨੇ ਕੀਤਾ ਉਦਘਾਟਨ

ਅਜੀਤ ਡੈਸਕ 24-09-2025
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸੀ.ਐਸ.ਆਰ. ਪ੍ਰਾਜੈਕਟਾਂ ਦੀ ਲੜੀ ਤਹਿਤ 'ਆਟਿਜ਼ਮ ਸਪੈਸ਼ਲ ਥੈਰਾਪਿਊਟਿਕ ਸਕੂਲ' ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਅਤੇ ਸੋਨਾਲੀਕਾ ਸੀ.ਐਸ.ਆਰ. ਪ੍ਰਾਜੈਕਟਾਂ (ਸੰਜੀਵਨੀ ਸ਼ਰਨਮ, ਆਰ.ਆਰ.ਐਮ. ਹੋਲੀਸਿਟਕ ਕਲੀਨਿਕ, ਆਟਿਜ਼ਮ ਸੈਂਟਰ) ਦੀ ਡਾਇਰੈਕਟਰ ਤੇ ਪ੍ਰਮੁੱਖ ਅਧਿਆਤਮਿਕ ਮਾਗਰ-ਦਰਸ਼ਕ ਮੈਡਮ ਸੰਗੀਤਾ ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸਕੂਲ ਦਾ ਉਦਘਾਟਨ ਕੀਤਾ | ਇਸ ਮੌਕੇ ਹਵਨ ਯੱਗ ਵੀ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਅੰਮਿ੍ਤ ਸਾਗਰ ਮਿੱਤਲ ਨੇ ਕਿਹਾ ਕਿ ਇਹ ਬਹੁਤ ਚੰਗਾ ਯਤਨ ਹੈ, ਜੋ ਮੈਡਮ ਸੰਗੀਤਾ ਮਿੱਤਲ ਨੇ ਉਨ੍ਹਾਂ ਬੱਚਿਆਂ ਬਾਰੇ ਸੋਚਿਆ ਹੈ, ਜੋ ਰੋਜ਼ਾਨਾ ਸਕੂਲ ਨਹੀਂ ਜਾ ਸਕਦੇ ਅਤੇ ਅਜਿਹੇ ਬੱਚਿਆਂ ਲਈ ਇਹ ਸਕੂਲ ਲਾਭਦਾਇਕ ਸਿੱਧ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਕਦਮ ਮਾਨਵਤਾ ਦੀ ਸੇਵਾ ਕਰਨ ਦਾ ਮਹਾਨ ਕੰਮ ਹੈ ਅਤੇ ਪ੍ਰੋਫੈਸ਼ਨ ਦੇ ਨਾਲ-ਨਾਲ ਸੇਵਾ ਦਾ ਸੰਗਮ ਬਹੁਤ ਵਧੀਆ ਹੈ | ਉਨ੍ਹਾਂ ਕਿਹਾ ਕਿ ਸਕੂਲ 'ਚ ਬੱਚਿਆਂ ਦੀ ਥੈਰੇਪੀ ਵੀ ਕੀਤੀ ਜਾਵੇਗੀ ਅਤੇ ਵੱਖਰੇ ਤੌਰ 'ਤੇ ਕਲਾਸਾਂ ਲਗਾ ਕੇ ਉਨ੍ਹਾਂ ਨੂੰ ਗਿਆਨ ਦਿੱਤਾ ਜਾਵੇਗਾ |
ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਕਿਹਾ ਕਿ ਸਕੂਲ 'ਚ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਚੰਗੇ ਨਤੀਜੇ ਦੇਣ ਲਈ ਸਕੂਲ ਯਤਨਸ਼ੀਲ ਰਹੇਗਾ | ਉਨ੍ਹਾਂ ਕਿਹਾ ਕਿ ਬੱਚਿਆਂ ਲਈ ਉਠਾਇਆ ਗਿਆ ਹਰ ਕਦਮ ਪਿਆਰ ਅਤੇ ਦੇਖਭਾਲ ਦਾ ਜਸ਼ਨ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਸਕੂਲ ਬੱਚਿਆਂ 'ਚ ਨਵੀਂ ਰੌਸ਼ਨੀ ਪੈਦਾ ਕਰੇਗਾ ਤੇ ਸਕੂਲ ਉਚਾਈਆਂ ਨੂੰ ਛੂਹੇਗਾ | ਉਨ੍ਹਾਂ ਕਿਹਾ ਕਿ ਸਕੂਲ 'ਚ ਸਪੈਸ਼ਲ ਐਜੂਕੇਟਰਜ਼, ਸਪੀਚ ਤੇ ਐਕਿਊਪ੍ਰੈਸ਼ਨਲ ਥੈਰੇਪਿਸਟਾਂ ਦੀ ਵੱਡੀ ਟੀਮ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਯਾਤਰਾ 'ਚ ਅਹਿਮ ਰੋਲ ਅਦਾ ਕਰੇਗੀ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸਾਹਮਣੇ ਮੋਬਾਈਲ ਦੀ ਵਰਤੋਂ ਨਾ ਕਰਨ ਅਤੇ ਖਾਣਾ ਖਾਂਦੇ ਸਮੇਂ ਟੀ.ਬੀ. ਤੇ ਮੋਬਾਈਲ ਤੋਂ ਦੂਰ ਰਹਿਣ | ਇਸ ਮੌਕੇ ਮਿੱਤਲ ਪਰਿਵਾਰ ਦੇ ਰਿਸ਼ਤੇਦਾਰ ਮੈਡਮ ਬਲਵੀਰ ਸਿੱਧੂ ਤੇ ਸਰਿਤਾ ਗੁਲ੍ਹਾਟੀ ਨੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਕੂਲ ਦੇ ਉਦਘਾਟਨ ਲਈ ਵਧਾਈ ਦਿੱਤੀ | ਇਸ ਮੌਕੇ ਆਰ. ਆਰ. ਐਮ. ਥੈਰਾਪਿਊਟਿਕ ਸਕੂਲ ਦੀ ਇੰਚਾਰਜ ਅਨਿਸ਼ਮਾ ਸ਼ਰਮਾ, ਸੋਨਾਲੀਕਾ ਸੀ. ਐਸ. ਆਰ. ਪ੍ਰਾਜੈਕਟਾਂ ਦੇ ਕੋਆਰਡੀਨੇਟਰ ਨੀਰਜ ਮਨੋਚਾ ਨੇ ਮੈਡਮ ਮਿੱਤਲ ਨੂੰ ਵਿਸ਼ਵਾਸ ਦਿਵਾਇਆ ਕਿ ਸੰਸਥਾ 'ਚ ਮਿਹਨਤ ਅਤੇ ਵਿਸ਼ਵਾਸ ਨਾਲ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕੀਤਾ ਜਾਵੇਗਾ |
ਪਿਛਲੀ ਖ਼ਬਰ ਆਟੋ ਪਲਟਣ ਨਾਲ ਚਾਰ ਵਿਦਿਆਰਥਣਾਂ ਜ਼ਖ਼ਮੀ ਅਗਲੀ ਖ਼ਬਰ ਦਸੂਹਾ ਪੁਲਿਸ ਵਲੋਂ ਸ਼ਹਿਰ ਅੰਦਰ ਅਮਨ-ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਖ਼ਤ ਕਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।