05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡਾ. ਸਤਪਾਲ ਸਿੰਘ ਬੇਰਸ਼ਾ ਨੂੰ ਸਦਮਾ-ਮਾਤਾ ਦਾ ਦਿਹਾਂਤ

ਅਜੀਤ ਡੈਸਕ 02-09-2025
ਦਸੂਹਾ, 1 ਸਤੰਬਰ (ਭੁੱਲਰ)-ਸਮਾਜ ਸੇਵਕ ਡਾਕਟਰ ਸਤਪਾਲ ਸਿੰਘ ਬੇਰਸ਼ਾ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਮਾਤਾ ਕਰਮ ਕੌਰ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੇਰਸ਼ਾ ਵਿਖੇ ਧਾਰਮਿਕ ਰਸਮਾਂ ਅਨੁਸਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡਾਕਟਰ ਸਤਪਾਲ ਸਿੰਘ ਬੇਰਸ਼ਾ ਵਲੋਂ ਦਿਖਾਈ ਗਈ | ਇਸ ਮੌਕੇ ਐਡਵੋਕੇਟ ਲਖਬੀਰ ਸਿੰਘ ਬੇਰਸ਼ਾ, ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਦਲਵਿੰਦਰ ਸਿੰਘ ਬੋਦਲ, ਕੌਂਸਲਰ ਚੰਦਰਸ਼ੇਖਰ ਬੰਟੀ, ਗਰਦਾਰੀ ਲਾਲ, ਲੈਕਚਰਾਰ ਦਲਜੀਤ ਸਿੰਘ, ਲਵਦੀਪ ਸਿੰਘ ਮਿੱਠੂ, ਡਾਕਟਰ ਜਸਪਾਲ ਸਿੰਘ, ਹਰਪਾਲ ਸਿੰਘ ਭੱਟੀ, ਨਵਦੀਪ ਸਿੰਘ ਬੇਰਸ਼ਾ, ਡਾਕਟਰ ਰਾਜ ਕੁਮਾਰ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ ਰਾਹੀ ਤੋਂ ਇਲਾਵਾ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ 26ਵਾਂ ਚੇਤਨਾ ਮਾਰਚ ਦਿੱਲੀ ਲਈ ਰਵਾਨਾ ਅਗਲੀ ਖ਼ਬਰ ਹੜ੍ਹ ਦੀ ਮਾਰ ਹੇਠ ਆਏ ਪਿੰਡ ਸਨਿਆਲ ਦਾ ਹੋਇਆ ਬੁਰਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।